ਅੰਮ੍ਰਿਤਸਰ ਦੇ ਛੇਹਰਟਾ ਬਾਜ਼ਾਰ 'ਚ ਫਰਨੀਚਰ ਦੀ ਦੁਕਾਨ 'ਤੇ ਲੱਗੀ ਅੱਗ - ਦਮਕਲ ਵਿਭਾਗ ਦੀਆਂ ਚਾਰ ਤੋਂ ਪੰਜ ਗੱਡੀਆਂ ਅੱਗ ਬੁਝਾਣ ਲਈ ਆ ਗਈਆਂ
ਅੰਮ੍ਰਿਤਸਰ: ਛੇਹਰਟਾ ਬਜ਼ਾਰ 'ਚ ਅੱਜ ਦੁਪਹਿਰ ਦੇ ਸਮੇਂ ਹਫੜਾ ਤਫੜੀ ਮੱਚ ਗਈ ਜਦੋਂ ਧਵਨ ਫਰਨੀਚਰ ਦੀ ਦੁਕਾਨ 'ਤੇ ਅੱਗ ਲੱਗਣ ਦਾ ਪਤਾ ਲੱਗਾ, ਅੱਗ ਇਨ੍ਹੀ ਜ਼ਿਆਦਾ ਤੇਜ਼ ਸੀ ਕਿ ਦੁਕਾਨਦਾਰਾਂ ਨੇ ਦਮਕਲ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ। ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚ ਗਿਆ। ਇਸਦੇ ਨਾਲ ਹੀ ਦਮਕਲ ਵਿਭਾਗ ਦੀਆਂ ਚਾਰ ਤੋਂ ਪੰਜ ਗੱਡੀਆਂ ਅੱਗ ਬੁਝਾਣ ਲਈ ਆ ਗਈਆਂ।