ਖਮਾਣੋਂ ਪੁਲਿਸ ਨੇ ਫੜੀ 5 ਕਿੱਲੋ ਅਫ਼ੀਮ - 5 kg of opium
ਸ੍ਰੀ ਫਤਿਹਗੜ੍ਹ ਸਾਹਿਬ: ਖਮਾਣੋਂ ਪੁਲਿਸ (Khamanon Police) ਦੇ ਹੱਥ ਉਸ ਸਮੇਂ ਵਡੀ ਸਫ਼ਲਤਾ ਹੱਥ ਲਗੀ, ਜਦੋਂ ਖਮਾਣੋਂ ਪੁਲਿਸ ਨੇ ਇੱਕ ਵਿਅਕਤੀਆਂ ਨੂੰ 5 ਕਿਲੋ ਅਫੀਮ (5 kg of opium) ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਜਵਿੰਦਰ ਸਿੰਘ ਵਾਸੀ ਬੱਦੋਵਾਲ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਆਈ.ਜੀ ਰੂਪਨਗਰ ਰੇਂਜ (DIG Rupnagar Range) ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਪੁਲਿਸ ਨੇ ਖਮਾਣੋਂ-ਲੁਧਿਆਣਾ ਰੋਡ 'ਤੇ ਨਾਕਾ ਲਗਾ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸੇ ਦੌਰਾਨ ਇੱਕ ਬਿਨਾਂ ਰਜਿਸਟ੍ਰੇਸ਼ਨ ਨੰਬਰ ਦੇ ਚਿੱਟੇ ਰੰਗ ਦੇ ਐਕਟਿਵਾ ਸਕੂਟਰ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਵਿੱਚ ਪੁਲਿਸ ਨੂੰ 5 ਕਿਲੋ ਅਫੀਮ ਬਰਾਮਦ ਹੋਈ।