ਤੀਜੇ ਨਰਾਤੇ ਦੇ ਦਿਨ ਕਾਲੀ ਮਾਤਾ ਮੰਦਰ ਵਿੱਚ ਲੱਗਿਆ ਸਰਧਾਲੂਆਂ ਦਾ ਤਾਂਤਾ - Patiala Navratri news
ਪਟਿਆਲਾ ਇਤਿਹਾਸਿਕ ਕਾਲੀ ਦੇਵੀ ਮੰਦਿਰ ਤੀਜੇ ਨਵਰਾਤਰੇ ਦੇ ਦਿਨ ਸ਼ਰਧਾਲੂਆਂ ਦਾ ਤਾਂਤਾ ਲੱਗਿਆ ਰਿਹਾ। ਮਾਂ ਚੰਦਰਘੰਟਾ ਮਾਂ ਦੇ ਤੀਜੇ ਨਵਰਾਤਰੇ ਦੇ ਦਿਨ ਹੈ। ਸ਼ਰਧਾਲੂ ਮੱਥਾ ਟੇਕਣ ਦੇ ਲਈ ਮਾਤਾ ਕਾਲੀ ਦੇਵੀ ਮੰਦਰ ਪਹੁੰਚੇ। ਮੰਦਿਰ ਵਿਚ ਕਾਫੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ। ਉਥੇ ਹੀ ਮੰਦਿਰ ਦੇ ਪੁਜਾਰੀ ਵੱਲੋਂ ਕਿਹਾ ਅੱਜ ਮਾਂ ਚੰਦਰਘੰਟਾ ਤੀਸਰਾ ਨਵਰਾਤਰਾ ਹੈ। ਲੋਕੀ ਦੂਰੋਂ ਦੂਰੋਂ ਮੱਥਾ ਟੇਕਣ ਦੇ ਲਈ ਮਾਤਾ ਦੇ ਦਰਬਾਰ ਕਾਲੀ ਦੇਵੀ ਮੰਦਿਰ ਪਹੁੰਚੇ ਹਨ। ਮੰਦਿਰ ਪ੍ਰਬੰਧਕ ਵੱਲੋਂ ਬੜੇ ਹੀ ਅੱਛੇ ਪ੍ਰਬੰਧ ਕੀਤੇ ਗਏ ਹਨ। ਸ਼ਰਧਾਲੂਆਂ ਨੂੰ ਕਿਸੇ ਪ੍ਰਕਾਰ ਦੀ ਦਿੱਕਤ ਪ੍ਰੇਸ਼ਾਨੀ ਨਾ ਆਵੇ ਜਿਸ ਦੇ ਚੱਲਦੇ ਹੋਏ ਪਟਿਆਲਾ ਪ੍ਰਸ਼ਾਸਨ ਦੇ ਵੱਲੋਂ ਮਹਿਲਾ ਪੁਲਿਸ ਕਰਮੀਂ ਅਤੇ ਪੁਰਸ਼ ਪੁਲਿਸ ਕਰਮੀ ਤਾਇਨਾਤ ਕੀਤੇ ਹਨ। ਸੀਸੀਟੀਵੀ ਕੈਮਰੇ ਦੇ ਨਾਲ਼ ਨਜ਼ਰ ਰੱਖੀ ਜਾ ਰਹੀ ਹੈ।