ਮੋਟਰਸਾਈਕਲ ਸਵਾਰਾਂ ਨੇ ਸੀਮਿੰਟ ਵਪਾਰੀ ਨੂੰ ਮਾਰੀ ਗੋਲੀ, ਹਾਲਤ ਗੰਭੀਰ - cement businessman was shot dead by two youths
ਜਲੰਧਰ: ਧੋਗੜੀ ਰੋਡ 'ਤੇ ਨੰਗਲ ਸਲੇਮਪੁਰ ਵਿਖੇ ਰਾਤ ਨੌਂ ਵਜੇ ਦੇ ਕਰੀਬ ਸਾਬਕਾ ਫ਼ੌਜੀ ਅਤੇ ਸੀਮਿੰਟ ਕਾਰੋਬਾਰੀ ਨੂੰ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀ ਮਾਰਨ ਮਾਮਲਾ ਸਾਹਮਣੇ ਆਇਆ ਹੈ। ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਮੰਗਲਵਾਰ ਰਾਤ ਕਰੀਬ ਸਾਢੇ ਨੌਂ ਵਜੇ ਤਜਿੰਦਰਪਾਲ ਸਿੰਘ ਬਾਜਵਾ ਆਪਣੀ ਦੁਕਾਨ 'ਤੇ ਸੀ। ਉਨ੍ਹਾਂ ਕਿਹਾ ਕਿ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਉਸ ਦੇ ਕੋਲ ਆਏ ਤੇ ਗੱਲ ਕਰਨ ਲੱਗੇ ਕਿ ਉਨ੍ਹਾਂ ਦਾ ਭਰਾ ਸੰਦੀਪ ਉਸਦੇ ਕੋਲ ਕੰਮ ਕਰਦਾ ਹੈ ਜਿਸ ਨੂੰ ਉਸ ਵੱਲੋਂ ਤੰਗ ਕੀਤਾ ਜਾ ਰਿਹਾ ਹੈ। ਇਨ੍ਹਾਂ ਦਾ ਕਹਿਣ ਤੋਂ ਬਾਅਦ ਉਨ੍ਹਾਂ ਨੇ ਬਾਜਵਾ ਦੇ ਨੱਕ ਦੇ ਕੋਲ ਗੋਲੀ ਮਾਰ ਦਿੱਤੀ 'ਤੇ ਫ਼ਰਾਰ ਹੋ ਗਏ। ਘਟਨਾ ਵਿੱਚ ਸੀਮਿੰਟ ਕਾਰੋਬਾਰੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਹੈ, ਜਿਸ ਨੂੰ ਡੀਐਮਸੀ ਵਿਖੇ ਰੈਫਰ ਕੀਤਾ ਗਿਆ ਹੈ।