ਗਣਪਤੀ ਵਿਸਰਜਨ ਦੌਰਾਨ ਨਹਿਰ ਦੇ ਤੇਜ਼ ਵਹਾਅ ਵਿੱਚ ਰੁੜ੍ਹਿਆ 22 ਸਾਲਾ ਨੌਜਵਾਨ - ਗਣਪਤੀ ਵਿਸਰਜਨ
ਬਠਿੰਡਾ: ਗਣਪਤੀ ਵਿਸਰਜਨ ਦੌਰਾਨ ਉਸ ਸਮੇਂ ਹਫੜਾ-ਦਫੜੀ ਮਚ ਗਈ, ਜਦੋਂ ਨਹਿਰ ਦੇ ਤੇਜ਼ ਵਹਾਅ ਵਿੱਚ 22 ਸਾਲਾ ਨੌਜਵਾਨ ਰੁੜ੍ਹ ਗਿਆ। ਨੌਜਵਾਨ ਨੂੰ ਬਚਾਉਣ ਲਈ ਯੂਥ ਵੈਲਫੇਅਰ ਸੋਸਾਇਟੀ ਦੀ ਟੀਮ ਦੇ ਮੈਂਬਰ ਵੱਲੋਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੂੰ ਦੱਸਿਆ ਗਿਆ ਕਿ ਲੜਕੇ ਬਠਿੰਡਾ ਦੀ ਧੋਬੀਆਣਾ ਬਸਤੀ ਦਾ ਰਹਿਣ ਵਾਲਾ ਸੀ। ਉਸ ਦੀ ਉਮਰ ਕਰੀਬ 22 ਸਾਲ ਦੇ ਕਰੀਬ ਸੀ। ਜਦੋਂ ਉਸ ਦੇ ਪਰਿਵਾਰ ਵਾਲੇ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਦੱਸਿਆ ਕਿ ਉਦੈ ਘਰੋਂ ਨਹਿਰ 'ਤੇ ਗਣਪਤੀ ਵਿਸਰਜਨ ਦੇਖਣ ਆਇਆ ਸੀ ਤਾਂ ਉਸ ਨੂੰ ਕਿਸੇ ਦਾ ਫੋਨ ਆਇਆ। ਉਸ ਨੂੰ ਪਤਾ ਲੱਗਾ ਕਿ ਉਦੈ ਨਹਿਰ ਦੇ ਵਹਾਅ 'ਚ ਰੁੜ੍ਹ ਗਿਆ ਹੈ। ਦੱਸ ਦਈਏ ਕਿ ਵਿਸਰਜਨ ਦੌਰਾਨ 2 ਨੌਜਵਾਨ ਰੁੜ੍ਹੇ ਸਨ, ਜਿਸ ਵਿੱਚੋਂ ਇਕ ਨੂੰ ਬਚਾ ਲਿਆ ਗਿਆ।