ਨਹਿਰ ਪਾਰ ਕਰਨ ਦੀ ਜਿੱਦ ਕਾਰਨ ਗਈ 15 ਸਾਲਾ ਬੱਚੇ ਦੀ ਜਾਨ - A 15 year old boy drowned in the Rajasthan Feeder Canal
ਫਰੀਦਕੋਟ: ਇੱਕ 15 ਸਾਲ ਦੇ ਲੜਕੇ ਦੀ ਰਾਜਸਥਾਨ ਫੀਡਰ ਨਹਿਰ ’ਚ ਡੁੱਬਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ ਸੱਜਣ ਕੁਮਾਰ ਨਾਮਕ ਲੜਕਾ ਜੋ ਆਪਣੇ ਤਿੰਨ ਹੋਰ ਸਾਥੀਆਂ ਨਾਲ ਨਹਿਰ ’ਚ ਨਹਾਉਣ ਗਿਆ ਸੀ ਜਿੱਥੇ ਨਹਾਉਂਦੇ ਸਮੇਂ ਉਨ੍ਹਾਂ ਵੱਲੋਂ ਸ਼ਰਤ ਲਗਾ ਕੇ ਨਹਿਰ ਨੂੰ ਇੱਕ ਪਾਸੇ ਤੋਂ ਦੂਜੇ ਪਾਸੇ ਪਾਰ ਕਰਨ ਲਈ ਛਲਾਂਗ ਲਗਾਈ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਇਸ ਦੌਰਾਨ ਬਾਕੀ ਬੱਚੇ ਤਾਂ ਨਹਿਰ ਪਾਰ ਕਰ ਗਏ ਪਰ ਸੱਜਣ ਦਾ ਸਾਹ ਫੁੱਲਣ ਕਾਰਨ ਰਸਤੇ ਵਿੱਚ ਹੀ ਰਹਿ ਗਿਆ ਜਿਸ ਕਾਰਨ ਉਹ ਡੁੱਬ ਗਿਆ। ਹਾਲਾਂਕਿ ਉਸਦੇ ਨਾਲ ਦੇ ਸਾਥੀਆਂ ਨੇ ਬਚਾਉਣ ਦੀ ਕੋਸ਼ਿਸ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਨਾਲ ਵਹਿ ਗਿਆ ਅਤੇ ਉਸ ਦੀ ਮੌਤ ਹੋ ਗਈ। ਫਿਲਹਾਲ ਪੁਲਿਸ ਵੱਲੋਂ ਲੋਕਾਂ ਦੀ ਮਦਦ ਨਾਲ ਕਰੀਬ ਚਾਰ ਘੰਟੇ ਬਾਅਦ ਬੱਚੇ ਦੀ ਲਾਸ਼ ਨੂੰ ਲੱਭ ਕੇ ਪਾਣੀ ’ਚੋਂ ਕੱਢਿਆ ਗਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।