ਹੁਸ਼ਿਆਰਪੁਰ ਜ਼ਿਲ੍ਹੇ 'ਚ ਕੋਰੋਨਾ ਦੇ 90 ਨਵੇਂ ਕੇਸ ਆਏ ਸਾਹਮਣੇ - ਕੋਰੋਨਾ ਮਹਾਂਮਾਰੀ
ਹੁਸ਼ਿਆਰਪੁਰ: ਲੋਕਾਂ ਨੂੰ ਚਿਤਾਵਨੀ ਦਿੰਦੇ ਹੋਏ ਸਿਵਲ ਸਰਜਨ ਡਾ. ਰਣਜੀਤ ਸਿੰਘ ਘੋਤੜਾ ਨੇ ਕਿਹਾ ਕੋਰੋਨਾ ਮਹਾਂਮਾਰੀ ਵੱਡੀ ਪੱਧਰ ਹੁਸ਼ਿਆਰਪੁਰ ਵਿੱਚ ਫੈਲ ਰਹੀ ਹੈ। ਸਿਹਤ ਵਿਭਾਗ ਵੱਲੋ ਵੀ ਲਗਾਤਰ ਇਸ 'ਤੇ ਨਜ਼ਰ ਰੱਖੀ ਹੋਈ ਹੈ ਤੇ ਸਿਹਤ ਵਿਭਾਗ ਵੱਲੋ ਜ਼ਿਲ੍ਹੇ ਵਿੱਚ ਲੋਕਾ ਨੂੰ ਲਗਤਾਰ ਜਗਾਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 2824 ਨਵੇ ਸੈਪਲ ਲਏ ਤੇ 2352 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਈ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਦੇ 90 ਨਵੇ ਪੌਜ਼ੀਟਿਵ ਮਰੀਜਾਂ ਦੇ ਕੇਸ ਆਏ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਕੁੱਲ ਪੌਜ਼ੀਟਿਵ ਮਰੀਜਾਂ ਦੀ ਗਿਣਤੀ 8760 ਹੋ ਗਈ ਹੈ ਤੇ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ 375 ਹੋ ਗਈ ਹੈ।