ਵੱਖ-ਵੱਖ ਮਾਮਲਿਆਂ 'ਚ 9 ਵਿਅਕਤੀਆਂ ਕੀਤੇ ਕਾਬੂ - ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ
ਸ੍ਰੀ ਫਤਿਹਗੜ੍ਹ ਸਾਹਿਬ: ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਛੇੜੀ ਹੋਈ ਮੁਹਿੰਮ ਤਹਿਤ ਫਤਿਹਗੜ੍ਹ ਸਾਹਿਬ ਪੁਲਿਸ ਨੇ ਤਿੰਨ ਵੱਖ-ਵੱਖ ਮਾਮਲਿਆਂ ਵਿਚ ਲੁੱਟਾ ਖੋਹਾ, ਭੁੱਕੀ ਵੇਚਣ, ਚੋਰੀਆਂ ਕਰਨ ਦੇ ਦੋਸ਼ ਹੇਠ 9 ਵਿਅਕਤੀਆਂ ਨੂੰ ਗ੍ਰਿਫ਼ਤਾਰ (Arrested) ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ।ਇਸ ਬਾਰੇ ਐਸ.ਪੀ. ਜਗਜੀਤ ਸਿੰਘ ਜੱਲਾ ਨੇ ਦੱਸਿਆ ਕਿ ਇੰਸਪੈਕਟਰ ਗੱਬਰ ਸਿੰਘ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਲੁੱਟ-ਖੋਹ ਕਰਨ ਵਾਲੇ ਗਿਰੋਹ (Gang) ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਗਿਰੋਹ ਵਿਚ ਸ਼ਾਮਲ ਰਾਜੀਵ ਕੁਮਾਰ , ਸੰਜੀਵ ਕੁਮਾਰ , ਸੰਜੇ ਸ਼ਰਮਾ , ਰਵੀ ਕੁਮਾਰ , ਰਾਹੁਲ ਕੁਮਾਰ ਨੂੰ ਕਾਬੂ ਕਰ ਲਿਆ ਹੈ।ਇਸ ਤੋਂ ਇਲਾਵਾ ਦੋ ਨਸ਼ਾ ਤਸਕਰ ਅਤੇ ਦੋ ਲੁੱਟ ਖੋਹ ਕਰਨ ਵਾਲੇ ਗ੍ਰਿਫ਼ਤਾਰ ਕੀਤੇ ਹਨ।