ਪੰਜਾਬ

punjab

ETV Bharat / videos

ਕੋਰੋਨਾ ਨਾਲ ਹੋਈ 80 ਸਾਲਾਂ ਬਜ਼ੁਰਗ ਦੀ ਮੌਤ - ਸਿਵਲ ਹਸਪਤਾਲ ਦੇ ਡਾਕਟਰ ਭਾਰਤ ਭੂਸ਼ਣ ਸੇਠੀ

By

Published : Nov 23, 2020, 10:24 PM IST

ਫਾਜ਼ਿਲਕਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਦੇਸ਼ਭਰ ਵਿੱਚ ਮਰੀਜਾਂ ਦੀ ਗਿਣਤੀ ਵੱਧ ਰਹੀ ਹੈ। ਅਬੋਹਰ 'ਚ ਸਾਊਥ ਐਵੀਨਿਊ ਦੇ ਨਿਵਾਸੀ 80 ਸਾਲ ਦੇ ਵਿਅਕਤੀ ਦੀ 19 ਨਵੰਬਰ ਨੂੰ ਕੋਰੋਨਾ ਰਿਪੋਰਟ ਪੌਜ਼ੀਟਿਵ ਆਈ ਸੀ। ਕੋਰੋਨਾ ਪੀੜਤ ਦੀ ਬਠਿੰਡੇ ਦੇ 1 ਨਿੱਜੀ ਹਸਪਤਾਲ ਵਿੱਚ ਇਲਾਜ਼ ਦੌਰਾਨ ਮੌਤ ਹੋ ਗਈ, ਜਿਸਦਾ ਅੰਤਿਮ ਸੰਸਕਾਰ ਅਬੋਹਰ ਦੇ ਸਰਕਾਰੀ ਹਾਸਪਤਾਲ ਦੇ ਡਾਕਟਰਾਂ ਦੀ ਟੀਮ ਅਤੇ ਸਮਾਜ ਸੇਵੀ ਸੰਸਥਾ ਨੇ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਅਬੋਹਰ ਸਿਵਲ ਹਸਪਤਾਲ ਦੇ ਡਾਕਟਰ ਭਾਰਤ ਭੂਸ਼ਣ ਸੇਠੀ ਨੇ ਦੱਸਿਆ ਕਿ 19 ਨਵੰਬਰ ਨੂੰ ਪੌਜ਼ੀਟਿਵ ਹੋਏ 80 ਸਾਲ ਦੇ ਬਜ਼ੁਰਗ ਨੂੰ ਇਕਾਂਤਵਾਸ ਕੀਤਾ ਗਿਆ ਸੀ। ਕੋਰੋਨਾ ਪੀੜਤ ਦੀ ਸਹਿਤ ਖ਼ਰਾਬ ਹੋਣ ਕਾਰਨ ਬਠਿੰਡੇ ਦੇ 1 ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਪਰ ਉੱਥੇ ਉਨ੍ਹਾਂ ਦੀ ਮੌਤ ਹੋ ਗਈ।

ABOUT THE AUTHOR

...view details