ਸ਼ਰਮਨਾਕ: 7 ਸਾਲ ਦੀ ਬੱਚੀ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਹੇਠ 65 ਸਾਲਾ ਬਜ਼ੁਰਗ ਕਾਬੂ - molesting 7 year old girl in jalandhar
ਜਲੰਧਰ: ਜ਼ਿਲ੍ਹੇ ਦੇ ਇੱਕ ਪਿੰਡ ’ਚ 65 ਸਾਲਾਂ ਬਜ਼ੁਰਗ ਵੱਲੋਂ ਇੱਕ 7 ਸਾਲਾ ਬੱਚੀ ਦੇ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਚ ਪੁਲਿਸ ਨੇ ਛੇੜਛਾੜ ਕਰਨ ਵਾਲੇ ਬਜ਼ੁਰਗ ਨੂੰ ਗ੍ਰਿਫਤਾਰ ਕਰ ਲਿਆ ਹੈ। ਮਾਮਲੇ ਸਬੰਧੀ ਡੀਐਸਪੀ ਹਰਲੀਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ 65 ਸਾਲਾਂ ਬਜ਼ੁਰਗ ਨੇ ਇੱਕ ਸਾਤ ਸਾਲ ਦੀ ਬੱਚੀ ਦੇ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਹਨ ਜਿਸ ਤੋਂ ਬਾਅਦ ਬੱਚੀ ਨੇ ਆਪਣੇ ਘਰ ਚ ਇਸ ਸਬੰਧੀ ਜਾਣਕਾਰੀ ਦਿੱਤੀ। ਇਸ ਸਬੰਧੀ ਸ਼ਿਕਾਇਤ ਮਿਲਣ ਤੋਂ ਬਾਅਦ ਉਨ੍ਹਾਂ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਕਾਬੂ ਕਰ ਲਿਆ ਹੈ। ਜਿਸ ਦੇ ਖਿਲਾਫ ਖਿਲਾਫ ਧਾਰਾ 376, 511 ਆਈ ਪੀ ਸੀ ਅਤੇ ਪੋਸਕੋ ਐਕਟ 5,6,11 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
TAGGED:
7 ਸਾਲ ਦੀ ਬੱਚੀ ਨਾਲ ਛੇੜਛਾੜ