ਕਲਿੰਗਾ ਘਾਟੀ ਨੇੜੇ ਟੂਰਿਸਟ ਬੱਸ ਪਲਟਣ ਕਾਰਨ 6 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ - ਮੈਡੀਕਲ ਕਾਲਜ ਬਹਿਰਾਮਪੁਰ
ਗੰਜਮ: ਮੰਗਲਵਾਰ ਦੇਰ ਰਾਤ ਗੰਜਮ-ਕੰਧਮਾਲ ਸਰਹੱਦ 'ਤੇ ਕਲਿੰਗਾ ਘਾਟੀ ਨੇੜੇ ਇੱਕ ਯਾਤਰੀ ਬੱਸ ਦੇ ਹਾਦਸੇ ਦਾ ਸ਼ਿਕਾਰ ਹੋਣ ਕਾਰਨ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸੂਤਰਾਂ ਮੁਤਾਬਕ ਟੂਰਿਸਟ ਬੱਸ ਦਾਰਿੰਗਬਾੜੀ ਤੋਂ ਪੱਛਮੀ ਬੰਗਾਲ ਪਰਤ ਰਹੀ ਸੀ, ਜਦੋਂ ਬ੍ਰੇਕ ਫੇਲ ਹੋਣ ਕਾਰਨ ਇਹ ਹਾਦਸਾ ਵਾਪਰ ਗਿਆ। ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਯਾਤਰੀਆਂ ਨੂੰ ਬਚਾਇਆ। ਮ੍ਰਿਤਕਾਂ ਵਿੱਚ ਚਾਰ ਔਰਤਾਂ ਵੀ ਸ਼ਾਮਲ ਹਨ। ਜ਼ਖ਼ਮੀਆਂ ਵਿੱਚੋਂ 14 ਨੂੰ ਐਮ.ਕੇ.ਸੀ.ਜੀ ਮੈਡੀਕਲ ਕਾਲਜ ਬਹਿਰਾਮਪੁਰ 'ਚ ਦਾਖ਼ਲ ਕਰਵਾਇਆ ਗਿਆ ਹੈ। ਜਦਕਿ 16 ਨੂੰ ਕਥਿਤ ਤੌਰ 'ਤੇ ਭੰਜਨਨਗਰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।