ਦਿਨ ਦਿਹਾੜੇ ਬੈਂਕ ਅੰਦਰੋਂ ਵਿਅਕਤੀ ਤੋਂ ਲੁੱਟੇ 50 ਹਜ਼ਾਰ ਰੁਪਏ - person inside the bank during the day
ਫਰੀਦਕੋਟ: ਜੈਤੋ ਵਿੱਚ ਚੋਰਾਂ ਦੇ ਹੌਂਸਲੇ ਇਸ ਕਦਰ ਬੁਲੰਦ ਹਨ, ਕਿ ਉਹ ਬੈਂਕ ਅੰਦਰ ਪੈਸੇ ਜਮਾ ਕਰਵਾਏ ਆਏ ਲੋਕਾਂ ਨੂੰ ਬੈਂਕ (bank) ਦੇ ਅੰਦਰ ਹੀ ਆਪਣਾ ਸ਼ਿਕਾਰ ਬਣਾ ਲੈਂਦੇ ਹਨ। ਜਿਸ ਦੀ ਤਾਜ਼ਾ ਤਸਵੀਰ ਜੈਤੋ ਤੋਂ ਸਾਹਮਣੇ ਆਈ ਹੈ। ਜਿੱਥੇ ਬੈਂਕ ਅੰਦਰ ਖੜ੍ਹੇ ਵਿਅਕਤੀ ਦੀ ਜੇਬ ਵਿੱਚੋਂ ਇੱਕ ਚੋਰ 50 ਹਜ਼ਾਰ ਰੁਪਏ ਕੱਢ ਕੇ ਮੌਕੇ ਤੋਂ ਫਰਾਰ ਹੋ ਗਿਆ। ਚੋਰੀ ਦੀ ਇਹ ਸਾਰੀ ਘਟਨਾ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ (Caught in CCTV cameras) ਹੋ ਗਈ। ਇਸ ਮੌਕੇ ਪੀੜਤ ਵਿਅਕਤੀ ਨੇ ਬੈਂਕ ਦੇ ਸੁਰੱਖਿਆ ਮੁਲਾਜ਼ਮ (Security personnel of the bank) ‘ਤੇ ਅਣਗੇਲੀ ਦੇ ਇਲਜ਼ਾਮ ਲਗਾਏ ਹਨ, ਉਧਰ ਦੂਜੇ ਪਾਸੇ ਪੁਲਿਸ ਅਫ਼ਸਰ ਗੁਰਮੇਲ ਕੌਰ ਵੀ ਇਸ ਮਾਮਲੇ ‘ਤੇ ਮੀਡੀਆ ਤੋਂ ਬਚਦੀ ਨਜ਼ਰ ਆਈ।