ਫ਼ਾਜ਼ਿਲਕਾ 'ਚ 5 ਅਧਿਆਪਕਾਂ ਨੂੰ ਮਿਲੇ ਸਟੇਟ ਅਵਾਰਡ - ਪੰਜਾਬ ਸਰਕਾਰ
ਫ਼ਾਜ਼ਿਲਕਾ: ਅਧਿਆਪਕ ਦਿਵਸ ਮੌਕੇ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਨੂੰ ਸਟੇਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਫ਼ਾਜ਼ਿਲਕਾ ਵਿੱਚ 3 ਅਧਿਆਪਕਾਂ ਨੂੰ ਸਟੇਟ ਅਵਾਰਡ ਤੇ ਇੱਕ ਅਧਿਆਪਕ ਨੂੰ ਯੰਗ ਅਵਾਰਡ ਤੇ ਇੱਕ ਜ਼ਿਲ੍ਹਾ ਅਧਿਕਾਰੀ ਨੂੰ ਪ੍ਰਬੰਧਕੀ ਅਵਾਰਡ ਨਾਲ ਸਮਾਨਿਤ ਕੀਤਾ। ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਵੈਬੀਨਾਰ ਦੇ ਮਾਧਿਅਮ ਰਾਹੀ ਅਧਿਆਪਕਾਂ ਨੂੰ ਸਨਮਾਨਿਤ ਪੱਤਰ ਦਿੱਤੇ ਗਏ।