ਦਰਦਨਾਕ ! ਨਹਿਰ ’ਚ ਫਾਰਚੂਨਰ ਕਾਰ ਡਿੱਗਣ ਕਾਰਨ 5 ਦੀ ਮੌਤ - ਨਹਿਰ ’ਚ ਫਾਰਚੂਨਰ ਕਾਰ ਡਿੱਗਣ ਕਾਰਨ 5 ਦੀ ਮੌਤ
ਲੁਧਿਆਣਾ: ਦੇਰ ਰਾਤ ਇੱਕ ਫਾਰਚੂਨਰ ਕਾਰ ਪਿੰਡ ਝੰਮਟ ਪੁਲ ਨੇੜੇ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਕੁੱਲ 06 ਵਿਅਕਤੀ ਸਵਾਰ ਸਨ ਅਤੇ ਇਹਨਾਂ ਵਿੱਚੋਂ 5 ਵਿਅਕਤੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇੱਕ ਵਿਅਕਤੀ ਦੀ ਜਾਨ ਬਚ ਗਈ। ਮ੍ਰਿਤਕਾਂ ਦੀ ਪਛਾਣ ਜਤਿੰਦਰ ਸਿੰਘ ਵਾਸੀ ਨੰਗਲਾਂ, ਜਗਤਾਰ ਸਿੰਘ ਵਾਸੀ ਨੰਗਲਾਂ, ਜੱਗਾ ਸਿੰਘ ਵਾਸੀ ਗੋਪਾਲਪੁਰ, ਕੁਲਦੀਪ ਸਿੰਘ ਵਾਸੀ ਲੇਹਲ ਤੇ ਜਗਦੀਪ ਸਿੰਘ ਵਾਸੀ ਪਿੰਡ ਰੁੜਕਾ ਵੱਜੋਂ ਹੋਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਇਹ ਹਾਦਸਾ ਕਿਸ ਤਰ੍ਹਾਂ ਵਾਪਰਿਆ।