ਅੱਗ ਲੱਗਣ ਨਾਲ 5 ਏਕੜ ਨਾੜ ਸੜ ਕੇ ਸੁਆਹ - wheat stubble burnt to ashes
ਤਰਨਤਾਰਨ: ਬਿਜਲੀ ਦੀਆਂ ਤਾਰਾਂ ਕਾਰਨ ਕਣਕ (Wheat) ਅਤੇ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਰੁਕਣ ਦਾ ਨਾਮ ਲਈ ਲੈ ਰਹੀਆਂ। ਜਿਸ ਦੀ ਤਾਜ਼ਾ ਤਸਵੀਰ ਪੱਟੀ ਸ਼ਹਿਰ (Patti city) ਤੋਂ ਸਾਹਮਣੇ ਆਈ ਹੈ। ਜਿੱਥੇ ਬਾਬਾ ਪੀਰਾ ਸ਼ਾਹਬ ਦਰਗਾਹ ਨੇੜੇ ਬਿਜਲੀ ਦੀਆਂ ਤਾਰਾਂ ਕਾਰਨ ਕਣਕ ਦਾ 5 ਏਕੜ ਨਾੜ ਸੜ ਕੇ ਸਵਾਹ ਹੋ ਗਿਆ ਹੈ। ਇਸ ਮੌਕੇ ਸੁਖਬੀਰ ਸਿੰਘ ਵਾਸੀ ਨੇ ਦੱਸਿਆ ਇਹ ਬਿਜਲੀ ਵਿਭਾਗ ਦੀ ਲਾਪਰਵਾਹੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਹੋ ਚੁੱਕਿਆ ਹਨ, ਜਿਸ ਬਾਰੇ ਬਿਜਲੀ ਵਿਭਾਗ (Department of Power) ਨੂੰ ਸੂਚਿਤ ਵੀ ਕੀਤਾ ਗਿਆ ਸੀ, ਪਰ ਉਨ੍ਹਾਂ ਵੱਲੋਂ ਕੋਈ ਐਕਸ਼ਨ ਨਹੀਂ ਲਿਆ ਗਿਆ, ਜਿਸ ਦਾ ਨਤੀਜੇ ਅੱਜ ਇੱਕ ਵਾਰ ਫਿਰ ਸਾਹਮਣੇ ਆਏ ਹਨ।