43 ਡਿਗਰੀ ਤਾਪਮਾਨ, ਕਿਸਾਨਾਂ ਦੀਆਂ ਵਧੀਆਂ ਸਮੱਸਿਆਵਾਂ - ਬੱਲੂਆਣਾ
ਬਠਿੰਡਾ: ਵੱਧ ਰਹੀ ਗਰਮੀ ਕਾਰਨ ਪਾਰਾ 43 ਡਿਗਰੀ ਤੋਂ ਪਾਰ ਹੋ ਗਿਆ ਹੈ, ਜਿਸ ਕਾਰਨ ਨਰਮਾ ਪੱਟੀ ਦੇ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਹਨ। ਸਪਰੇਅ ਪੰਪ ਨਾਲ ਨਰਮੇ ਦੇ ਬੂਟਿਆਂ ਨੂੰ ਪਾਣੀ ਦੇਣ 'ਚ ਲੱਗੇ ਹੋਏ ਹਨ। ਬਠਿੰਡਾ ਦੇ ਨਾਲ ਲੱਗਦੇ ਪਿੰਡ ਬੱਲੂਆਣਾ ਦੇ ਸਤਪਾਲ ਸਿੰਘ ਦਾ ਕਹਿਣਾ ਹੈ ਕਿ ਪਿਛਲੇ ਸਾਲ ਵੀ ਗੁਲਾਬੀ ਸੂੰਢੀ ਕਾਰਨ ਨਰਮੇ ਦੀ ਫਸਲ ਖਰਾਬ ਹੋ ਗਈ ਸੀ ਪਰ ਇਸ ਵਾਰ ਵਧਦੀ ਗਰਮੀ ਨੇ ਨਰਮੇ ਦੀ ਫਸਲ ਖਰਾਬ ਕਰ ਦਿੱਤੀ ਹੈ।