ਹਿਮਾਚਲ ਦੇ ਕਿਸਾਨ ‘ਤੇ ਪੰਜਾਬ ‘ਚ ਕਣਕ ਵੇਚਣ ‘ਤੇ 420 ਦਾ ਪਰਚਾ ਦਰਜ - ਪੰਜਾਬ ‘ਚ ਕਣਕ ਵੇਚਣ ਉੱਤੇ ਪਰਚਾ ਦਰਜ
ਹੁਸ਼ਿਆਰਪੁਰ :ਮੁਕੇਰੀਆਂ ਅਧੀਨ ਪਿੰਡ ਬੁੱਢਾ ਵਾੜਾ ਨਜਦੀਕ ਹਿਮਾਚਲ ਦੇ ਪਿੰਡ ਧੌਲਾ ਜ਼ਿਲ੍ਹਾ ਕਾਂਗੜਾ ਦੇ ਇੱਕ ਕਿਸਾਨ ਵਲੋਂ ਅਪਣੀ ਕਣਕ ਦੀ ਟਰਾਲੀ ਵੇਚਣ ਲਈ ਹਾਜੀਪੁਰ ਦਾਣਾ ਮੰਡੀ ਵਿਖੇ ਲਿਆਂਦੀ ਗਈ ਜਿੱਥੇ ਹਾਜੀਪੁਰ ਪੁਲਿਸ ਵੱਲੋਂ ਦਾਣਿਆਂ ਦੀ ਭਰੀ ਟਰਾਲੀ ਸਮੇਤ ਕਿਸਾਨ ਤੇ 420 ਦਾ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੂਜੇ ਪਾਸੇ ਜਦੋਂ ਇਸ ਘਟਨਾ ਦਾ ਪਤਾ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੂੰ ਲੱਗਾ ਤਾਂ ਉਨ੍ਹਾਂ ਵੱਲੋ ਪਰਚੇ ਨੂੰ ਰੱਦ ਕਰਵਾਉਣ ਲਈ ਵੱਖ ਵੱਖ ਅਧਿਕਾਰੀਆਂ ਨਾਲ ਸੰਪਰਕ ਕਰਕੇ ਪਰਚਾ ਰੱਦ ਕਰਨ ਲਈ ਐਸ ਡੀ ਐਮ ਮੁਕੇਰੀਆ ਨੂੰ ਮੰਗ ਪੱਤਰ ਦਿੱਤਾ । ਕਿਸਾਨਾਂ ਵੱਲੋਂ ਪ੍ਰਸ਼ਾਨਸ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਜੇਕਰ ਪੁਲਿਸ ਨੇ ਪਰਚਾ ਰੱਦ ਨਾ ਕੀਤਾ ਤਾਂ ਵੱਡੇ ਪੱਧਰ ਤੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ।