ਆਈਟੀਬੀਪੀ ਦੇ ਟਰੱਕ ’ਚ 400 ਪੇਟੀਆਂ ਸ਼ਰਾਬ ਦੀ ਬਰਾਮਦ, 2 ਕਾਬੂ - ਦੋਸ਼ੀਆਂ ਖਿਲਾਫ ਮਾਮਲਾ ਦਹਜ
ਪਟਿਆਲਾ: ਜ਼ਿਲ੍ਹੇ ਦੀ ਪੁਲਿਸ ਅਤੇ ਐਕਸਾਈਜ਼ ਵਿਭਾਗ ਵੱਲੋਂ ਸਾਂਝੇ ਤੌਰ ’ਤੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਟਰੱਕ ਦੀ ਤਲਾਸ਼ੀ ਦੌਰਾਨ 400 ਸ਼ਰਾਬ ਦੀਆਂ ਪੇਟੀਆਂ ਬਰਾਮਦ ਕੀਤੀਆਂ। ਨਾਲ ਹੀ ਉਨ੍ਹਾਂ ਨੇ ਆਈਟੀਬੀਪੀ ਦਾ ਜਾਲੀ ਟਰੱਕ ਅਤੇ 4 ਆਈਟੀਬੀਪੀ ਵਰਦੀਆਂ ਅਤੇ ਨਕਲੀ ਆਈ ਕਾਰਡ ਬਰਾਮਦ ਕੀਤੇ। ਇਸ ਪੂਰੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਐਸਪੀ ਪਟਿਆਲਾ ਦੀਪਕ ਪਾਰਕ ਵੱਲੋਂ ਦਿੰਦੇ ਹੋਏ ਦੱਸਿਆ ਕਿ ਪਟਿਆਲਾ ਪੁਲਿਸ ਵੱਲੋਂ ਨਾਕਾਬੰਦੀ ਦੌਰਾਨ ਇੱਕ ਟਰੱਕ ਤਲਾਸ਼ੀ ਲਈ ਤਾਂ ਆਈਟੀਬੀਪੀ ਦਾ ਤਿਆਰ ਕੀਤਾ ਗਿਆ ਟਰੱਕ ਵਿਚੋਂ 400 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਚਾਰ ਯੂਨੀਫਾਈਟ ਦੀ ਅਤੇ ਨਕਲੀ ਆਈ ਕਾਰਡ ਇਹਨਾ ਦੋਨੋਂ ਦੋਸ਼ੀਆਂ ਕੋਲੋਂ ਬਰਾਮਦ ਕੀਤੇ ਗਏ ਹਨ। ਫਿਲਹਾਲ ਇਨ੍ਹਾਂ ਦੋਸ਼ੀਆਂ ਖਿਲਾਫ ਮਾਮਲਾ ਦਹਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।