ਸੋਨੇ ਦੇ ਕਾਰੀਗਰ ਦੇ ਘਰੋਂ 40 ਲੱਖ ਦੇ ਕਰੀਬ ਸੋਨਾ ਚੋਰੀ - ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ
ਮੋਗਾ: ਸੂਬੇ ਭਰ ਚ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਮਾਮਲਾ ਮੋਗਾ ਸ਼ਹਿਰ ਦਾ ਹੈ ਜਿੱਥੇ ਇੱਕ ਸੋਨੇ ਦੇ ਕਾਰੀਗਰ ਦੇ ਘਰੋਂ ਕਰੀਬ 40 ਲੱਖ ਦਾ ਸੋਨਾ ਚੋਰੀ ਹੋ ਗਿਆ। ਮਾਮਲਾ ਸਬੰਧੀ ਪੀੜਤ ਕਾਰੀਗਰ ਨੇ ਦੱਸਿਆ ਕਿ ਉਸਦੇ ਘਰੋਂ ਕਿਸੇ ਅਣਪਛਾਤੇ ਚੋਰਾਂ ਨੇ ਅਲਮਾਰੀ ਚ ਰੱਖੇ 800 ਗ੍ਰਾਮ ਸੋਨਾ ਚੋਰੀ ਕਰਕੇ ਫਰਾਰ ਹੋ ਗਏ। ਉਸਨੇ ਦੱਸਿਆ ਕਿ ਉਸਦੀ ਧੀ ਹਸਪਤਾਲ ਚ ਦਾਖਿਲ ਸੀ ਜਿਸ ਕਾਰਨ ਉਸਦਾ ਪਰਿਵਾਰ ਉੱਥੇ ਗਿਆ ਹੋਇਆ ਸੀ ਪਰ ਜਿਵੇਂ ਹੀ ਉਹ ਘਰ ਆਏ ਤਾਂ ਅਲਮਾਰੀ ਟੁੱਟੀ ਹੋਈ ਪਈ ਸੀ ਅਤੇ ਸੋਨਾ ਗਾਇਬ ਸੀ। ਫਿਲਹਾਲ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ।