ਤਰਨ ਤਾਰਨ: ਅੱਗ ਲੱਗਣ ਕਾਰਨ 35 ਤੋਂ 40 ਏਕੜ ਨਾੜ ਸੜ੍ਹ ਕੇ ਸੁਆਹ - 40 acres of wheat stubble burnt
ਤਰਨ ਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਨਜ਼ਦੀਕ ਕਣਕ ਦੀ ਨਾੜ ਨੂੰ ਕਿਸੇ ਕਾਰਨ ਕਰਕੇ ਅੱਗ ਲੱਗ ਗਈ। ਇਹ ਅੱਗ ਇੰਨੀ ਜ਼ਿਆਦਾ ਤੇਜ਼ ਸੀ ਕਿ ਉਸ ਨੇ 35 ਤੋਂ 40 ਏਕੜ ਦੇ ਤੂੜੀ ਬਣਨ ਵਾਲੇ ਨਾੜ ਨੂੰ ਆਪਣੀ ਲਪੇਟ ਵਿੱਚ ਲਿਆ ਲੈ ਲਿਆ। ਇਸ ਮੌਕੇ ’ਤੇ ਮੌਜੂਦ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਪਤਾ ਨਹੀਂ ਚੱਲ ਸਕਿਆ ਕਿ ਕਿਸ ਕਾਰਨ ਅੱਗ ਲੱਗੀ ਹੈ ਅਤੇ ਇਹ ਅੱਗ ਹਵਾ ਤੇਜ਼ ਹੋਣ ਕਾਰਨ ਇੰਨ੍ਹੀ ਜ਼ਿਆਦਾ ਭਿਆਨਕ ਸੀ ਕਿ ਇਸ ਦੀਆਂ ਉੱਚੀ ਉੱਚੀ ਅੱਗ ਦੀਆਂ ਲੰਬਾ ਦਿਖ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇਸ ਦੀ ਲਪੇਟ ਵਿਚ ਆਉਣ ਨਾਲ ਤੂੜੀ ਬਣਨ ਵਾਲਾ ਨਾੜ ਪੈਂਤੀ ਤੋਂ ਚਾਲੀ ਏਕੜ ਦੇ ਕਰੀਬ ਸੜ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਸ ਨਾੜ ਨੂੰ ਅੱਗ ਲੱਗਣ ਕਾਰਨ ਕਈ ਕਿਸਾਨਾਂ ਦੇ ਦੁਧਾਰੂ ਪਸ਼ੂਆਂ ਲਈ ਬਣਾਈ ਜਾ ਰਹੀ ਇਹ ਤੂੜੀ ਵੀ ਸੜ ਕੇ ਸਵਾਹ ਹੋ ਚੁੱਕੀ ਹੈ।