ਉੱਤਰਾਖੰਡ ਦੇ ਚਮੋਲੀ 'ਚ ਗਲੇਸ਼ੀਅਰ ਟੁੱਟਣ ਮਗਰੋਂ 4 ਨੌਜਵਾਨ ਲਾਪਤਾ - 2 ਪੁੱਤਰ ਉੱਥੇ ਰੋਟੀ ਕਮਾਉਣ ਗਏ
ਸਮਰਾਲਾ: ਉੱਤਰਾਖੰਡ ਦੇ ਚਮੋਲੀ 'ਚ ਐਤਵਾਰ ਨੂੰ ਗਲੇਸ਼ੀਅਰ ਟੁੱਟਣ ਮਗਰੋਂ ਆਏ ਹੜ੍ਹ ਕਾਰਨ ਸਮਰਾਲਾ ਦੇ ਪਿੰਡ ਪੂਰਬਾ ਦੇ 4 ਨੌਜਵਾਨ ਲਾਪਤਾ ਹੋ ਗਏ। ਇਸ ਪਿੰਡ 'ਚੋਂ ਅੱਧੇ ਦਰਜਨ ਦੇ ਕਰੀਬ ਨੌਜਵਾਨ ਪਿਛਲੇ ਲੰਬੇ ਸਮੇਂ ਤੋਂ ਉੱਥੇ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਗਏ ਹੋਏ ਸਨ। ਜਿਨ੍ਹਾਂ ਦੀ ਹੁਣ ਹਾਦਸੇ ਤੋਂ ਬਾਅਦ ਕੋਈ ਜਾਣਕਾਰੀ ਨਹੀਂ ਹੈ ਜਿਸ ਕਾਰਨ ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਲਾਪਤਾ ਨੌਜਵਾਨਾਂ ਨੂੰ ਜਲਦ-ਜਲਦ ਲੱਭਿਆ ਜਾਵੇ। ਇਸ ਮੌਕੇ ਬਹਾਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੇ 2 ਪੁੱਤਰ ਉੱਥੇ ਰੋਟੀ ਕਮਾਉਣ ਗਏ ਹੋਏ ਸੀ ਜਿਨ੍ਹਾਂ ’ਚ ਇਕ ਤਾਂ ਸਹੀ ਸਲਾਮਤ ਹੈ ਤੇ ਇਕ ਨਹੀਂ ਬਾਰੇ ਕੋਈ ਜਾਣਕਾਰੀ ਨਹੀਂ ਹੈ।