ਗੁਆਂਢੀ ਬਣ ਆਏ 4 ਵਿਅਕਤੀਆਂ ਨੇ ਫਾਇਨੈਸ਼ ਕੰਪਨੀ ਤੋਂ ਲੁੱਟੇ 4 ਲੱਖ ਰੁਪਏ - ਫਾਇਨੈਸ਼ ਕੰਪਨੀ 'ਚ ਪਿਸਤੋਲ ਦੀ ਨੌਕ 'ਤੇ 4 ਲੱਖ 9 ਹਜ਼ਾਰ ਰੁਪਏ
ਅੰਮ੍ਰਿਤਸਰ: ਮਾਮਲਾ ਅੰਮ੍ਰਿਤਸਰ ਪੁਲਿਸ ਦੇ ਏਸੀਪੀ ਸਊਥ ਦੇ ਅਧੀਨ ਆਉਦੇ ਇਲਾਕੇ 'ਚ ਚਲ ਰਹੀ ਇਕ ਫਾਇਨੈਸ਼ ਕੰਪਨੀ 'ਚ ਪਿਸਤੋਲ ਦੀ ਨੌਕ 'ਤੇ 4 ਲੱਖ 9 ਹਜ਼ਾਰ ਰੁਪਏ ਦੀ ਲੁੱਟ ਹੋਈ ਹੈ। ਜਿਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਨੈਸ਼ ਕੰਪਨੀ ਦੇ ਮੈਨੇਜਰ ਮਾਨ ਸਿੰਘ ਤਿਆਗੀ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਦਫ਼ਤਰ ਦੇ ਅੰਦਰ ਬੈਠ ਕੇ ਕੈਸ਼ ਗਿਣ ਰਹੇ ਸੀ ਕਿ ਅਚਾਨਕ ਦਫ਼ਤਰ ਖੜਕਣ ਦੀ ਅਵਾਜ 'ਤੇ ਕੋਈ ਗੁਆਂਢੀ ਬਣ ਆਇਆ ਵਿਅਕਤੀ ਅਤੇ ਆਪਣੇ ਤਿੰਨ ਸਾਥੀਆਂ ਨਾਲ ਮਿਲ ਕੇ ਪਿਸਤੌਲ ਦੀ ਨੌਕ 'ਤੇ ਸਾਨੂੰ ਬੰਦੀ ਬਣਾ 4 ਲੱਖ 9 ਹਜ਼ਾਰ ਦੀ ਲੁੱਟ ਕੀਤੀ ਗਈ ਹੈ।