ਦਮ ਘੁਟਣ ਨਾਲ ਮਰੇ 4 ਮਜ਼ਦੂਰਾਂ ਦੇ ਪਰਿਵਾਰਾਂ ਨੇ ਲਾਇਆ ਧਰਨਾ - ਸਿਵਲ ਹਸਪਤਾਲ
ਨਵੇਂ ਸਾਲ ਵਾਲੀ ਰਾਤ ਮੋਹਾਲੀ ਦੇ ਸੈਕਟਰ 69 ਦੀ ਕੋਠੀ ਵਿੱਚ ਦਮ ਘੁਟਣ ਕਰਕੇ ਮਰਨ ਵਾਲੇ 4 ਨੌਜਵਾਨਾਂ ਦੇ ਪਰਿਵਾਰਾਂ ਵੱਲੋਂ ਵੀਰਵਾਰ ਨੂੰ ਸਿਵਲ ਹਸਪਤਾਲ ਮੋਹਾਲੀ ਸਾਹਮਣੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਠੇਕੇਦਾਰ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਸੈਕਟਰ 69 ਵਿਖੇ ਕਿਰਾਏ ਉਪਰ ਰਹਿ ਰਹੇ ਪ੍ਰਵਾਸੀ ਮਜ਼ਦੂਰ ਬੀਤੀ ਰਾਤ ਆਪਣੇ ਕਮਰੇ ਵਿੱਚ ਅੰਗੀਠੀ ਬਾਲ ਕੇ ਸੋ ਗਏ, ਪਰ ਉਨ੍ਹਾਂ ਲਈ ਨਵਾਂ ਸਾਲ ਜਿੰਦਗੀ ਖ਼ਤਮ ਕਰਨ ਵਾਲਾ ਸਾਬਿਤ ਹੋਇਆ। ਚਾਰੋਂ ਮਜ਼ਦੂਰਾਂ ਦੀ ਦਮ ਘੁਟਨ ਕਰਕੇ ਮੌਤ ਹੋ ਗਈ। ਪੁਲਿਸ ਵਲੋਂ ਕੋਈ ਕਾਰਵਾਈ ਨਾ ਹੁੰਦੀ ਵੇਖ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੇ ਮੋਹਾਲੀ ਦੇ ਸਿਵਲ ਹਸਪਤਾਲ ਸਾਹਮਣੇ ਰੋਡ ਜਾਮ ਕਰਕੇ ਠੇਕੇਦਾਰ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਅਤੇ ਨਾਲ ਹੀ ਜਿਸ ਜਗ੍ਹਾ ਉਪਰ ਇਹ ਘਟਨਾ ਵਾਪਰੀ ਉਸ ਜਗ੍ਹਾ ਨੂੰ ਦਿਖਾਉਣ ਦੀ ਮੰਗ ਵੀ ਕੀਤੀ। ਪ੍ਰਸ਼ਾਸਨ ਨੇ ਜਲਦ ਹੀ ਸਥਿਤੀ ਨੂੰ ਸੰਭਾਲਣ ਲਈ ਪ੍ਰਦਰਸ਼ਨਕਾਰੀਆਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ।