4 ਹਥਿਆਰਬੰਦ ਲੁਟੇਰਿਆਂ ਨੇ ਲੁੱਟਿਆ ਪੈਟਰੋਲ ਪੰਪ, ਦੇਖੋ ਸੀਸੀਟੀਵੀ - ਚਾਰ ਨਕਾਬਪੋਸ਼ ਹਥਿਆਰਬੰਦ
ਫਿਰੋਜ਼ਪੁਰ: ਸੂਬੇ ਵਿੱਚ ਕਾਨੂੰਨ ਵਿਵਸਥਾ ਦੇ ਹਾਲਾਤ ਬਹੁਤ ਖਸਤਾ ਹੋ ਚੁੱਕੇ ਹਨ, ਆਏ ਦਿਨ ਵੱਡੀਆਂ-ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਤਾਜ਼ਾ ਮਾਮਲਾ ਜ਼ੀਰਾ ਦੇ ਕਸਬਾ ਮਖੂ ਦਾ ਹੈ, ਜਿੱਥੇ ਦੇਰ ਰਾਤ ਚਾਰ ਨਕਾਬਪੋਸ਼ ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ‘ਤੇ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਦਰਾਅਸਰ ਮਖੂ ਦੇ ਅੰਮ੍ਰਿਤਸਰ ਰੋਡ ‘ਤੇ ਸਥਿਤ ਇੰਡੀਅਨ ਆਇਲ ਦੇ ਪੈਟਰੋਲ ਪੰਪ ‘ਤੇ ਦੇਰ ਰਾਤ ਚਾਰ ਹਥਿਆਰਬੰਦ ਲੁਟੇਰੇ ਆਏ ਤੇ ਪੰਪ ਦੇ ਕਰਿੰਦੀਆਂ ਤੋਂ ਕਰੀਬ 27 ਹਜ਼ਾਰ ਰੁਪਏ ਦੀ ਨਕਦੀ ਤੇ ਫੋਨ ਲੈ ਗਏ। ਇਸ ਦੌਰਾਨ ਉਹਨਾਂ ਨੇ ਪੰਪ ਦੀ ਭੰਨਤੋੜ ਵੀ ਕੀਤੀ। ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕੀ ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ੍ਹ ਲਿਆ ਜਾਵੇਗਾ।