33 ਲਿਮਕਾ ਵਰਲਡ ਰਿਕਾਰਡ ਬਣਾਉਣ ਵਾਲੇ ਸੁਰਿੰਦਰ ਸਿੰਘ ਆਜ਼ਾਦ - 1970 ਦੇ ਵਿੱਚ ਛਾਤੀ ਤੋਂ ਫਲਾਉਣ ਦਾ ਰਿਕਾਰਡ
ਅੰਮ੍ਰਿਤਸਰ: ਸੁਰਿੰਦਰ ਸਿੰਘ ਆਜ਼ਾਦ ਕਸਟਮ ਵਿਭਾਗ ਤੋਂ ਰਿਟਾਇਰ ਇੰਸਪੈਕਟਰ ਨੇ 50 ਸਾਲਾ ਲਗਤਾਰ ਵੱਖ-ਵੱਖ ਕੈਟਾਗਿਰੀ ਵਿੱਚ ਤਕਰੀਬਨ 33 ਲਿਮਕਾ ਵਰਲਡ ਰਿਕਾਰਡ ਬਣਾਏ। ਸੁਰਿੰਦਰ ਸਿੰਘ ਆਜ਼ਾਦ ਨੇ ਆਪਣਾ 50 ਸਾਲ ਤੋਂ ਲਗਾਤਾਰ ਰਿਕਾਰਡ ਕਾਇਮ ਕਰਦੇ ਹੋਏ ਗੋਲਡਨ ਜੁਬਲੀ ਮਨਾਈ। ਇਸ ਮੌਕੇ ਤੇ ਸੁਰਿੰਦਰ ਸਿੰਘ ਆਜ਼ਾਦ ਨੇ ਦੱਸਿਆ ਕਿ ਮੈਨੂੰ ਪਹਿਲਾ ਲਿਮਕਾ ਰਿਕਾਰਡ 1970 ਦੇ ਵਿੱਚ ਛਾਤੀ ਤੋਂ ਫਲਾਉਣ ਦਾ ਰਿਕਾਰਡ ਹਾਸਿਲ ਹੋਇਆ ਸੀ। ਉਨ੍ਹਾਂ ਕਿਹਾ ਕਿ ਮੈਂ ਹੁਣ ਤੱਕ 33 ਵਰਲਡ ਰਿਕਾਰਡ ਬਣਾ ਚੁੱਕਾ ਹਾਂ ਤੇ ਅੱਗੇ ਵੀ ਇਹ ਸਿਲਸਿਲਾ ਲਗਾਤਾਰ ਜਾਰੀ ਹੈ।