ਗੋਪਾਲ ਨਗਰ ਗੋਲੀ ਕਾਂਡ ’ਚ ਸ਼ਾਮਿਲ ਪੰਚਮ ਗਰੋਹ ਦੇ 3 ਮੈਂਬਰ ਕਾਬੂ - ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ਼ ਸ਼ਖਤ ਕਾਰਵਾਈ
ਜਲੰਧਰ: ਗੈਂਗਸਟਰਾਂ ਅਤੇ ਅਪਰਾਧੀਆਂ ਖਿਲਾਫ਼ ਸ਼ਖਤ ਕਾਰਵਾਈ ਕਰਦਿਆਂ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਗੋਪਾਲ ਨਗਰ ਵਿਖੇ 14 ਅਪ੍ਰੈਲ 2022 ਨੂੰ ਗੋਲੀ ਕਾਂਡ ਦੀ ਵਾਪਰੀ ਘਟਨਾ ਵਿੱਚ ਸ਼ਾਮਿਲ ਪੰਚਮ ਗਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ ਨੇ ਕਿਹਾ ਕਿ ਗੈਂਗਸਟਰ ਅਤੇ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਜੀਰੋ ਟੋਲਰੈਂਸ ਨੀਤੀ ਨੂੰ ਅਪਣਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਜਲੰਧਰ ਗੁਰਪ੍ਰੀਤ ਸਿੰਘ ਤੂਰ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਹਿਚਾਣ ਅਮਿਤ ਕਲਿਆਣ ਉਰਫ਼ ਸੁਭਾਨਾ (32) ਪਿੰਡ ਸੁਭਾਨਾ, ਦੀਪਕ ਭੱਟੀ ਉਰਫ਼ ਕਾਕਾ(25) ਅਤੇ ਨਿਖ਼ਿਲ ਉਰਫ਼ ਸਾਹਿਲ ਉਰਫ਼ ਕੇਲਾ (29) ਦੋਵੇਂ ਵਾਸੀ ਰਾਸਤਾ ਮੁਹੱਲਾ, ਜਲੰਧਰ ਵਲੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਹਫ਼ਤੇ ਵਾਰਦਾਤ ਹੋਣ ਤੋਂ ਬਾਅਦ ਅਨੇਕਾਂ ਟੀਮਾਂ ਦਾ ਗਠਨ ਕੀਤਾ ਗਿਆ।