ਖੇਤੀ ਕਾਨੂੰਨਾਂ ਵਿਰੁੱਧ ਕੁੱਲ ਹਿੰਦ ਕਿਸਾਨ ਸਭਾ ਨੇ ਕੀਤੀ ਮੀਟਿੰਗ - 18 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ
ਹੁਸ਼ਿਆਰਪੁਰ: ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਵੰਦੀਆਂ ਦਿੱਲੀ ਵਿੱਖੇ ਬਾਰਡਰਾਂ 'ਤੇ ਡਟਿਆ ਹੋਇਆ ਹਨ। ਉੱਥੇ ਇਨ੍ਹਾਂ ਤਿੰਨ ਖੇਤੀ ਬਿਲਾਂ ਨੂੰ ਰੱਦ ਕਰਵਾਉਣ ਦੇ ਲਈ ਗੜ੍ਹਸ਼ੰਕਰ-ਆਨੰਦਪੁਰ ਸਾਹਿਬ ਰੋਡ ਦੇ ਨਜ਼ਦੀਕ ਜੀਓ ਮੋਲ ਲਾਗੇ ਕੁੱਲ ਹਿੰਦ ਕਿਸਾਨ ਦੀ ਮੀਟਿੰਗ ਸੂਬਾ ਆਗੂ ਦਰਸ਼ਨ ਸਿੰਘ ਮੱਟੂ ਦੀ ਅਗੁਵਾਈ ਵਿੱਚ ਹੋਈ। ਇਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਕਿ 18 ਮਾਰਚ ਨੂੰ ਸ਼ਹੀਦ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿੱਖੇ ਕੁੱਲ ਹਿੰਦ ਕਿਸਾਨ ਸਭਾ ਅਤੇ ਹੋਰ ਕਿਸਾਨ ਜਥੇਵੰਦੀਆਂ ਨੂੰ ਨਾਲ ਲੈ ਕੇ ਇੱਕ ਇਕੱਠ ਕਰਕੇ ਲੋਕਾਂ ਨੂੰ ਤਿੰਨ ਖੇਤੀ ਕਾਨੂੰਨਾਂ ਪ੍ਰਤੀ ਜਾਗਰੂਕ ਕਰਕੇ ਦਿੱਲੀ ਦਾ ਰੁੱਖ ਕੀਤਾ ਜਾਵੇਗਾ।