ਪਸ਼ੂ ਹਸਪਤਾਲ 'ਚ ਦਵਾਈ ਨਾ ਹੋਣ ਕਰਕੇ 3 ਪਸ਼ੂਆਂ ਦੀ ਮੌਤ - ਪਿੰਡ ਅਮਾਮਗੜ੍ਹ
ਮਲੇਰਕੋਟਲਾ: ਪਿੰਡ ਅਮਾਮਗੜ੍ਹ ਦੇ ਇੱਕ ਪਰਿਵਾਰ ਤਿੰਨ ਪਸ਼ੂਆਂ ਦੀ ਮੌਤ ਹੋ ਗਈ ਹੈ ਅਤੇ 9 ਦੇ ਕਰੀਬ ਪਸ਼ੂ ਬਿਮਾਰ ਹਨ। ਪਸ਼ੂ ਹਸਪਤਾਲ 'ਚ ਸਰਕਾਰੀ ਦਵਾਈਆਂ ਨਹੀ ਹਨ। ਪਸ਼ੂਆਂ ਦੇ ਮਾਲਕ ਨੇ ਕਿਹਾ ਕਿ ਕੁਝ ਦਿਨਾਂ ਤੋਂ ਉਸ ਦੀਆਂ ਮੱਝਾਂ ਅਤੇ ਗਾਵਾਂ ਬਿਮਾਰ ਹੋਈਆਂ ਹਨ। ਬਿਮਾਰੀ ਕਾਰਨ ਤਿੰਨ ਮੱਝਾਂ ਅਤੇ ਗਾਵਾਂ ਦੀ ਮੌਤ ਹੋ ਚੁੱਕੀ ਹੈ ਅਤੇ 9 ਦੇ ਕਰੀਬ ਬਿਮਾਰ ਹਨ ਇਨ੍ਹਾਂ ਗਾਵਾਂ ਅਤੇ ਮੱਝਾਂ ਦੇ ਨਾਲ ਹੀ ਉਨ੍ਹਾਂ ਦੇ ਙਘਰ ਦਾ ਗੁਜ਼ਾਰਾ ਹੁੰਦਾ ਹੈ। ਇੱਕ ਰੁਪਏ ਦੀ ਵੀ ਦਵਾਈ ਸਰਕਾਰੀ ਡਾਕਟਰਾਂ ਨੇ ਇਲਾਜ ਲਈ ਨਹੀ ਦਿੱਤੀ।