ਕੰਮ ਤੋਂ ਨਾਖੁਸ਼ ਕੌਂਸਲਰਾਂ ਨੇ ਨਗਰ ਕੌਂਸਲ ਪ੍ਰਧਾਨ ਖ਼ਿਲਾਫ ਚੁੱਕਿਆ ਇਹ ਵੱਡਾ ਕਦਮ - ਕੰਮ ਤੋਂ ਨਾਖੁਸ਼ ਕੌਂਸਲਰਾਂ
ਮਾਨਸਾ: ਜ਼ਿਲ੍ਹਾ ਨਗਰ ਕੌਂਸਲ ਦੇ 27 ਨਗਰ ਕੌਂਸਲਰਾਂ ਵਿੱਚੋਂ 22 ਕੌਂਸਲਰਾਂ ਨੇ ਇੱਕਜੁਟਤਾ ਨਾਲ ਨਗਰ ਕੌਂਸਲ ਦੀ ਪ੍ਰਧਾਨ ਜਸਵੀਰ ਕੌਰ ਦੇ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਹੈ। ਇਸ ਦੌਰਾਨ ਕੌਂਸਲਰਾ ਨੇ ਕਿਹਾ ਕਿ ਕਰੀਬ ਸਵਾ ਸਾਲ ਪਹਿਲਾਂ ਨਗਰ ਕੌਂਸਲ ਮਾਨਸਾ ਦੇ ਪ੍ਰਧਾਨ ਦੀ ਚੋਣ ਹੋਈ ਸੀ ਅਤੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਨਗਰ ਕੌਂਸਲ ਪ੍ਰਧਾਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਕੁਝ ਨਹੀਂ ਕੀਤਾ ਗਿਆ, ਜਿਸ ਕਾਰਨ ਸਮੂਹ ਕੌਂਸਲਰਾਂ ਵਿੱਚ ਭਾਰੀ ਰੋਸ ਸੀ। ਜਿਸਦੇ ਚੱਲਦੇ 22 ਕੌਂਸਲਰਾਂ ਵੱਲੋਂ ਇਕਜੁੱਟ ਹੋ ਕੇ ਨਗਰ ਕੌਂਸਲ ਪ੍ਰਧਾਨ ਦੇ ਖਿਲਾਫ ਬੇਭਰੋਸਗੀ ਦਾ ਮਤਾ ਪਾਇਆ ਗਿਆ ਹੈ।