ਨਹਿਰ ਵਿੱਚ ਪਾੜ ਪੈ ਜਾਣ 200 ਏਕੜ ਝੋਨੇ ਦੀ ਫਸਲ ਡੁੱਬੀ, ਕਿਸਾਨਾਂ ਨੇ ਕੀਤੀ ਇਹ ਮੰਗ - canal broke in tarn taran
ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ ਨਾਲ ਸਬੰਧਤ ਪਿੰਡ ਬੱਲਿਆਂ ਵਾਲਾ ਵਿਖੇ ਨਹਿਰ ਵਿਚ ਵੱਡਾ ਪਾੜ ਪੈ ਗਿਆ ਜਿਸ ਕਾਰਨ ਪਿੰਡ ਬਿੱਲਿਆਂ ਵਾਲਾ, ਸਰਹਾਲੀ ਅਤੇ ਖਾਰਾ ਦੇ ਕਿਸਾਨਾਂ ਦੀ 150 ਤੋਂ 200 ਏਕੜ ਝੋਨੇ ਦੀ ਫਸਲ ਪਾਣੀ ਵਿੱਚ ਡੁੱਬ ਗਈ। ਫਸਲ ਖਰਾਬ ਹੋਣ ਦੇ ਕਾਰਨ ਕਿਸਾਨਾਂ ਵਿੱਚ ਸਰਕਾਰ ਅਤੇ ਸਬੰਧਤ ਮਹਿਕਮੇ ਖ਼ਿਲਾਫ਼ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਨਹਿਰ ਦਾ ਪਾਣੀ ਉਨ੍ਹਾਂ ਦੀ ਫਸਲ ਵਿਚ ਆ ਜਾਣ ਕਾਰਨ ਉਨ੍ਹਾਂ ਦੀ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਹਰ ਸਾਲ ਹੀ ਇਸ ਕੱਚੀ ਨਹਿਰ ਉਨ੍ਹਾਂ ਲਈ ਬਰਬਾਦੀ ਦਾ ਕਾਰਨ ਬਣਦੀ ਹੈ ਅਤੇ ਹਰ ਵਾਰ ਹੀ ਉਹ ਇਸ ਦੀ ਸਾਫ਼-ਸਫ਼ਾਈ ਅਤੇ ਪੱਕਿਆਂ ਕਰਨ ਲਈ ਸਬੰਧਤ ਮਹਿਕਮੇ ਨੂੰ ਲਿਖਤੀ ਤੌਰ ਤੇ ਦਰਖ਼ਾਸਤਾਂ ਦਿੰਦੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ। ਕਿਸਾਨਾਂ ਨੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਦਾ ਕੋਈ ਪੱਕਾ ਹੱਲ ਕੀਤਾ ਜਾਵੇ।