ਟਰੱਕ 'ਚੋ 20 ਕਿਲੋ ਅਫੀਮ ਬਰਾਮਦ, 5 ਦਿਨਾਂ ਰਿਮਾਂਡ 'ਤੇ ਮੁਲਜ਼ਮ - ਕਾਊਂਟਰ ਇੰਟੈਲੀਜੈਂਸ ਦੀ ਟੀਮ
ਅੰਮ੍ਰਿਤਸਰ : ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਇੱਕ ਟਰੱਕ ਵਿੱਚੋਂ 20 ਕਿਲੋ ਅਫ਼ੀਮ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀ ਇੰਦਰਬੀਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੁਖ਼ਬਰ ਦੀ ਸੂਚਨਾ ਦੇ ਆਧਾਰ 'ਤੇ ਕੱਲ੍ਹ 1 ਟਰੱਕ ਜੋ ਕਿ ਮਣੀਪੁਰਮ ਤੋਂ ਬਾਬੇ ਬਕਾਲੇ ਅੰਮ੍ਰਿਤਸਰ ਵੱਲ ਆ ਰਿਹਾ ਸੀ ਉਸ ਨੂੰ ਬਾਬਾ ਬਕਾਲਾ ਮੋੜ 'ਤੇ ਰੋਕ ਜਦੋਂ ਉਸਦੀ ਤਲਾਸ਼ੀ ਲਈ ਗਈ ਤਾਂ ਉਸਦੇ ਵਿਚੋਂ 20 ਕਿਲੋ ਅਫੀਮ ਬਰਾਮਦ ਕੀਤੀ ਗਈ। ਮੁਲਜ਼ਮ ਅਟਾਰੀ ਦੇ ਘਰਿੰਡਾ ਥਾਣੇ ਦਾ ਰਹਿਣ ਵਾਲਾ ਹੈ। ਉਸ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰਕੇ ਪੰਜ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।