ਕਣਕ ਦੀ ਚੋਰੀ ਕਰਦੇ 2 ਨੌਜਵਾਨ ਕਾਬੂ - Wheat warehouse in the bait market
ਬਠਿੰਡਾ: ਦਾਣਾ ਮੰਡੀ ਵਿੱਚ ਕਣਕ ਦੇ ਗਡਾਊਨ (Wheat warehouse in the bait market) ਦੇ ਤਾਲੇ ਤੋੜ ਕੇ ਕਣਕ ਚੋਰੀ ਕਰ ਰਹੇ ਦੋ ਨੌਜਵਾਨਾਂ ਨੂੰ ਲੇਬਰ ਨੇ ਮੌਕੇ ਤੋਂ ਕਾਬੂ ਕੀਤਾ ਹੈ। ਇਸ ਮੌਕੇ ਮੁਲਜ਼ਮਾਂ ਤੋਂ ਚੋਰੀ ਕੀਤਾ ਹੋਇਆ ਕਣਕ (Wheat) ਦਾ ਥੈਲਾ ਵੀ ਬਰਾਮਦ ਕੀਤਾ ਗਿਆ ਹੈ। ਇਸ ਮੌਕੇ ਲੋਕਾਂ ਨੇ ਦੋਵਾਂ ਚੋਰਾਂ ਦਾ ਜਮ ਕੇ ਕੁਟਾਪਾ ਵੀ ਚਾੜ੍ਹਿਆ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੌਕੇ ‘ਤੇ ਪਹੁੰਚੀ ਪੁਲਿਸ (Police) ਨੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਮੌਕੇ ਗੱਲਬਾਤ ਦੌਰਾਨ ਮੁਲਜ਼ਮਾਂ ਨੇ ਕਿਹਾ ਕਿ ਉਹ ਆਪਣੀ ਇਸ ਹਰਕਤ ਲਈ ਸ਼ਰਮਿੰਦਾ ਹਨ।