ਤੇਜ਼ ਹਨੇਰੀ ਕਾਰਨ ਸੁੱਤੇ ਪਏ ਪਰਿਵਾਰ ਦੇ 5 ਜੀਆਂ ਉੱਪਰ ਡਿੱਗੀ ਕੰਧ, 2 ਦੀ ਮੌਤ, 3 ਜ਼ਖ਼ਮੀ - 2 women killed as wall falls on sleeping family member in jalandhar
ਜਲੰਧਰ: ਪਿਛਲੇ ਦਿਨੀਂ ਦੇਰ ਰਾਤ ਸੂਬੇ ਵਿੱਚ ਤੇਜ਼ ਹਨੇਰੀ ਦੇ ਨਾਲ ਮੀਂਹ ਪਿਆ ਹੈ। ਇਸ ਨਾਲ ਇੱਕ ਪਾਸੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ, ਪਰ ਦੂਜੇ ਪਾਸੇ ਜਲੰਧਰ ਸ਼ਹਿਰ ਦੇ ਪਿੰਡ ਧੀਣਾ ਵਿੱਚ ਇੱਕ ਘਰ ਵਿੱਚ ਸੌ ਰਹੇ ਪੰਜ ਜੀਆਂ ਦੇ ਉੱਤੇ ਨਵੀਂ ਬਣ ਰਹੀ ਕੰਧ ਡਿੱਗ ਗਈ ਜਿਸ ਨਾਲ ਇੱਕੋ ਘਰ ਦੇ ਦੋ ਪਰਿਵਾਰਕਾਂ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖ਼ਮੀ ਹਨ ਜਿੰਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਬਾਬਤ ਪਿੰਡ ਦੇ ਲੋਕਾਂ ਨੇ ਦੱਸਿਆ ਕਿ ਘਰ ਦੀ ਦੀਵਾਰ ਨਵੀਂ ਬਣਾਈ ਜਾ ਰਹੀ ਸੀ ਜੋ ਕਿ ਦੇਰ ਰਾਤ ਤੱਕ ਬਣਦੀ ਰਹੀ ਉਸ ਤੋਂ ਬਾਅਦ ਜਦੋਂ ਘਰ ਦੇ ਸਾਰੇ ਜੀਅ ਉੱਥੇ ਸੌ ਗਏ ਤਾਂ ਤੇਜ਼ ਹਨੇਰੀ ਆ ਜਾਣ ਕਾਰਨ ਦੀਵਾਰ ਸਾਰੇ ਘਰ ਦੇ ਜੀਆਂ ਦੇ ਉੱਤੇ ਡਿੱਗ ਗਈ ਜਿਸ ਨਾਲ ਦੋ ਮਹਿਲਾਵਾਂ ਦੀ ਮੌਤ ਹੋ ਗਈ ਤੇ ਤਿੰਨ ਲੋਕ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਹਨ। ਮੌਕੇ ’ਤੇ ਪਹੁੰਚੇ ਏਸੀਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਧੀਣਾ ਪਿੰਡ ਵਿੱਚ ਦੀਵਾਰ ਡਿੱਗਣ ਦੀ ਖ਼ਬਰ ਮਿਲੀ ਸੀ ਜਿਸ ਤੋਂ ਬਾਅਦ ਉਹ ਮੌਕੇ ’ਤੇ ਪਹੁੰਚੇ ਹਨ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
TAGGED:
ਇੱਕੋ ਘਰ ਦੇ ਦੋ ਪਰਿਵਾਰਕਾਂ ਮੌਤ