7 ਅਕਤੂਬਰ ਨੂੰ ਐਸਜੀਪੀਸੀ ਦੇ ਸੱਦੇ ਉੱਤੇ 2 ਤਖ਼ਤਾਂ ਤੋਂ ਕੱਢਿਆ ਜਾਵੇਗਾ ਮਾਰਚ - ਰੋਸ ਮਾਰਚ ਕੱਢਿਆ
ਫਰੀਦਕੋਟ ਦੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਅਕਾਲੀ ਆਗੂ ਪਰਮਬੰਸ ਸਿੰਘ ਬੰਟੀ ਰੋਮਾਣਾ ਵੱਲੋਂ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਇਸ ਮੀਟਿੰਗ ਵਿਚ ਆਉਣ ਵਾਲੀ ਸੱਤ ਤਰੀਕ ਨੂੰ ਐਸਜੀਪੀਸੀ ਵੱਲੋਂ ਰੱਖੇ ਗਏ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਦਖ਼ਲਅੰਦਾਜ਼ੀ ਦੇ ਰੋਸ ਵਜੋਂ ਰੱਖੇ ਗਏ 2 ਰੋਸ ਮਾਰਚ ਬਾਰੇ ਵਰਕਰਾਂ ਨੂੰ ਜਾਣੂ ਕਰਵਾਇਆ ਗਿਆ। ਉਨ੍ਹਾਂ ਅੱਗੇ ਕਿਹਾ ਕਿ 7 ਅਕਤੂਬਰ ਨੂੰ ਪਹਿਲਾਂ ਮਾਰਚ ਸ੍ਰੀ ਆਨੰਦਪੁਰ ਸਾਹਿਬ ਤੋਂ ਅਕਾਲ ਤਖ਼ਤ ਅਤੇ ਦੂਜਾ ਤਖ਼ਤ ਦਮਦਮਾ ਤਲਵੰਡੀ ਸਾਬੋ ਤੋਂ ਅਕਾਲ ਤਖ਼ਤ ਮਾਰਚ ਕੀਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲਗਾਤਾਰ ਤਾਂ ਸਿੱਖ ਮਿਸਲਾਂ ਦੇ ਵਿੱਚ ਗੈਰ ਸਿਆਸੀ ਲੋਕਾਂ ਅਤੇ ਗੈਰ ਸਿੱਖਾਂ ਵੱਲੋਂ ਲਗਾਤਾਰ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ ਜਿਸ ਦੇ ਰੋਸ ਵਜੋਂ ਇਸ ਰੋਸ ਮਾਰਚ ਕੱਢਿਆ ਜਾ ਰਿਹਾ ਹੈ।