ਜਲੰਧਰ: 861 ਗ੍ਰਾਮ ਸੋਨੇ ਤੇ ਹੀਰੇ ਸਣੇ 2 ਕਾਬੂ, ਵੇਖੋ ਵੀਡੀਓ - ਆਬਕਾਰੀ ਵਿਭਾਗ
ਜਲੰਧਰ ਪੁਲਿਸ ਨੇ ਨਾਕੇਬੰਦੀ ਦੌਰਾਨ 2 ਵਿਅਕਤੀਆਂ ਤੋਂ 861 ਗ੍ਰਾਮ ਸੋਨੇ ਤੇ ਹੀਰੇ ਬਰਾਮਦ ਕੀਤੇ ਹਨ। ਥਾਣਾ ਡਿਵੀਜ਼ਨ ਨੰਬਰ ਤਿੰਨ ਦੇ ਐਸਐਚਓ ਨਵਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਨਾਕਾ ਲਾਇਆ ਹੋਇਆ ਸੀ, ਉਸ ਦੌਰਾਨ ਇਕ ਈਟੀਓਸ ਕਾਰ ਨੂੰ ਰੋਕ ਕੇ ਉਸ ਦੀ ਤਲਾਸ਼ੀ ਲਈ ਗਈ। ਕਾਰ ਵਿੱਚ ਦੋ ਵਿਅਕਤੀ ਬੈਠੇ ਸਨ, ਜਿਨ੍ਹਾਂ ਕੋਲੋਂ ਸੋਨੇ ਤੇ ਹੀਰੇ ਦੇ ਗਹਿਣੇ ਬਰਾਮਦ ਹੋਏ ਫੜੇ ਗਏ। ਮੁਲਜ਼ਮਾਂ ਕੋਲੋਂ ਬਿੱਲ ਤੇ ਹੋਰ ਕਾਗਜ਼ਾਂ ਦੀ ਮੰਗ ਕੀਤੀ ਗਈ, ਤਾਂ ਉਨ੍ਹਾਂ ਕੋਲ ਕੋਈ ਵੀ ਦਸਤਾਵੇਜ਼ ਨਹੀਂ ਸੀ। ਮੁਲਜ਼ਮਾਂ ਵਿੱਚੋਂ ਇੱਕ 'ਤੇ ਪਹਿਲਾਂ ਵੀ ਮਾਮਲਾ ਦਰਜ ਦਰਜ ਹੈ। ਪੁਲਿਸ ਨੇ ਆਬਕਾਰੀ ਵਿਭਾਗ ਨੂੰ ਸੂਚਨਾ ਦੇ ਦਿੱਤੀ।