ਲੁੱਟ-ਖੋਹ ਕਰਨ ਵਾਲੇ ਗਿਰੋਹ ਦੇ 2 ਮੈਂਬਰ ਚੜ੍ਹੇ ਪੁਲਿਸ ਦੇ ਅੜਿੱਕੇ, 1 ਪਿਸਤੋਲ ਤੇ ਗੱਡੀ ਬਰਾਮਦ - ਫ਼ਤਿਹਗੜ੍ਹ ਸਾਹਿਬ
ਫ਼ਤਿਹਗੜ੍ਹ ਸਾਹਿਬ: ਜ਼ਿਲ੍ਹਾਂ ਪੁਲਿਸ ਨੇ ਲੁੱਟ-ਖੋਹ ਕਰਨ ਵਾਲੇ ਇੱਕ ਗਿਰੋਹ ਦੇ 2 ਮੈਬਰਾਂ ਨੂੰ ਕਾਬੂ ਕੀਤਾ ਹੈ। ਇਹ ਲੁਟੇਰੇ ਜੀਟੀ ਰੋਡ ਉੱਤੇ ਮਾਲ ਲੈ ਕੇ ਜਾਣ ਵਾਲੇ ਇਕੱਲੇ ਡਰਾਇਵਰ ਨੂੰ ਵੇਖ ਆਪਣਾ ਸ਼ਿਕਾਰ ਬਣਾਉਂਦੇ ਸਨ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਫ਼ਤਿਹਗੜ੍ਹ ਸਾਹਿਬ ਦੇ ਡੀਐਸਪੀ ਮਨਜੀਤ ਸਿੰਘ ਨੇ ਦੱਸਿਆ ਕਿ ਇਸ ਗੈਂਗ ਨੇ ਜੀਟੀ ਰੋਡ ਉੱਤੇ ਪਿਸਤੌਲ ਦਿੱਖਾ ਕੇ ਇੱਕ ਬਲੇਰੋ ਗੱਡੀ ਲੁੱਟੀ ਸੀ, ਜਿਸ ਵਿੱਚ ਸਟੀਲ ਦਾ ਸਾਮਾਨ ਲੱਦਿਆ ਹੋਇਆ ਸੀ। ਇਸ ਗੈਂਗ ਦੇ 2 ਮੈਬਰਾਂ ਨੂੰ ਕਾਬੂ ਕਰ ਬਲੇਰੋ ਗੱਡੀ ਅਤੇ ਲੁੱਟ ਵਿੱਚ ਇਸਤੇਮਾਲ ਕੀਤੀ ਗਈ ਪਿਸਤੌਲ ਬਰਾਮਦ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੇ ਗਿਰੋਹ ਦਾ ਸਰਗਨਾ ਅਜੇ ਫਰਾਰ ਹੈ।