ਭੋਲਾ ਡਰੱਗ ਮਾਮਲੇ ਵਿੱਚ 2 ਨੂੰ ਮਿਲੀ ਜ਼ਮਾਨਤ - daily update
ਪੰਜਾਬ ਦੇ ਬਹੁ-ਚਰਚਿਤ ਡਰੱਗ ਮਾਮਲੇ ਨਾਲ ਸਬੰਧਤ ਮਨਪ੍ਰੀਤ ਸਿੰਘ ਗਿੱਲ ਅਤੇ ਅਨੂਪ ਸਿੰਘ ਕਾਹਲੋਂ ਨੂੰ ਮੁਹਾਲੀ ਸੀਬੀਆਈ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ। ਮੁਹਾਲੀ ਅਦਾਲਤ ਨੇ ਇਹ ਜ਼ਮਾਨਤ ਮਨੀ ਲਾਂਡਰਿੰਗ ਵਿੱਚ ਦਿੱਤੀ ਹੈ। ਇੱਥੇ ਦੱਸ ਦਈਏ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਇਨ੍ਹਾਂ ਮੁਲਜ਼ਮਾਂ ਨੂੰ ਪਹਿਲਾਂ ਹੀ ਡਰੱਗ ਮਾਮਲੇ ਵਿੱਚ ਜ਼ਮਾਨਤ ਦੇ ਚੁੱਕਾ ਹੈ।