2 ਚਚੇਰੇ ਭਰਾਵਾਂ ਦੀ ਸਰਹਿੰਦ ਭਾਖੜਾ ਨਹਿਰ ਵਿੱਚ ਰੁੜ੍ਹਨ ਨਾਲ ਹੋਈ ਮੌਤ - ਚਚੇਰੇ ਭਰਾ ਪਵਿੱਤਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੂੀ
ਫ਼ਤਿਹਗੜ੍ਹ ਸਾਹਿਬ: ਮੰਡੀ ਗੋਬਿੰਦਗੜ੍ਹ ਦੇ ਨਸਰਾਲੀ ਨਿਵਾਸੀ 2 ਚਚੇਰੇ ਭਰਾਵਾਂ ਦੀ ਸਰਹਿੰਦ ਭਾਖੜਾ ਨਹਿਰ ਵਿੱਚ ਰੁੜ੍ਹਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਨੌਜਵਾਨਾਂ ਦੇ ਪਿਤਾ ਨੇ ਕਿਹਾ ਕਿ ਨਹਿਰ 'ਚ ਛਾਲ ਮਾਰਨ ਵਾਲੇ ਨੌਜਵਾਨ ਕਿਰਨਜੀਤ ਸਿੰਘ ਨੇ ਪਿੰਡ ਜੰਡਾਲੀ ਨਹਿਰ ਦੇ ਪੁਲ 'ਤੇ ਪਹੁੰਚ ਕੇ ਫੋਨ ਕਰਕੇ ਆਪਣੇ ਘਰਦਿਆਂ ਨੂੰ ਮਿਲਣ ਦੀ ਲਈ ਕਿਹਾ ਤੇ ਜਦੋਂ ਉਸ ਦੀ ਮਾਤਾ ਅਤੇ ਉਸ ਦੇ ਹੋਰ ਪਰਿਵਾਰਕ ਮੈਂਬਰ ਨਹਿਰ 'ਤੇ ਪਹੁੰਚੇ ਤਾਂ ਕਿਰਨਜੀਤ ਸਿੰਘ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਕਿਰਨਜੀਤ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਉਸਦੇ ਚਚੇਰੇ ਭਰਾ ਪਵਿੱਤਰ ਸਿੰਘ ਨੇ ਵੀ ਨਹਿਰ ਵਿੱਚ ਛਾਲ ਮਾਰ ਦਿੱਤੀ ਜੋ ਕਿ ਨਹਿਰ ਦੇ ਤੇਜ਼ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਿਆ। ਇਸ ਸਬੰਧੀ ਪੁਲਿਸ ਅਧਿਕਾਰੀ ਰਜਨੀਸ਼ ਸੂਦ ਨੇ ਦੱਸਿਆ ਕਿ ਨੌਜਵਾਨਾਂ ਮ੍ਰਿਤਕ ਦੇਹਾਂ ਦੀ ਗੋਤਾਖੋਰਾਂ ਰਾਹੀਂ ਭਾਲ ਕੀਤੀ ਜਾ ਰਹੀ ਹੈ।