ਸੀਐੱਮ ਮਾਨ ਦੀ ਕੋਠੀ ਸਾਹਮਣੇ ਬੈਠੇ 2 ਮੁੰਡਿਆਂ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼ ! - ਮੁੰਡਿਆਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼
ਸੰਗਰੂਰ: ਜ਼ਿਲ੍ਹੇ ’ਚ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਪਿਛਲੇ ਤਿੰਨ ਮਹੀਨਿਆਂ ਤੋਂ ਸਾਲ 2016 ਦੀ ਪੁਲਿਸ ਦੀ ਭਰਤੀ ਨੂੰ ਲੈ ਕੇ ਮੁੰਡੇ ਕੁੜੀਆਂ ਧਰਨਾ ਪ੍ਰਦਰਸ਼ਨ ਕਰ ਰਹੇ ਹਨ। ਇਸ ਦੌਰਾਨ ਬੀਤੀ ਦੇਰ ਰਾਤ ਪ੍ਰਦਰਸ਼ਨ ਚ ਬੈਠੇ ਦੋ ਮੁੰਡਿਆਂ ਵੱਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦਈਏ ਕਿ ਬੀਤੀ ਰਾਤ ਇੱਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ ਅਤੇ ਇੱਕ ਮੁੰਡੇ ਵੱਲੋਂ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਗਈ ਜਿਨ੍ਹਾਂ ਨੂੰ ਮੌਕੇ ’ਤੇ ਮੌਜੂਦ ਪ੍ਰਦਰਸ਼ਨਕਾਰੀਆਂ ਨੇ ਬਚਾ ਲਿਆ। ਦੱਸ ਦਈਏ ਕਿ ਬੀਤੀ ਦਿਨ ਸੰਗਰੂਰ ਪ੍ਰਸ਼ਾਸਨ ਨੂੰ ਪ੍ਰਦਰਸ਼ਨਕਾਰੀਆਂ ਵੱਲੋਂ ਕਿਹਾ ਗਿਆ ਸੀ ਕਿ ਉਨ੍ਹਾਂ ਵੱਲੋਂ ਕੁਝ ਕੀਤਾ ਜਾਵੇਗਾ।