ਕੇਂਦਰੀ ਜੇਲ੍ਹ ਗੋਇੰਦਵਾਲ ਸਾਹਿਬ ਦੇ ਕੈਦੀਆਂ ਤੋਂ 12 ਫੋਨ ਬਰਾਮਦ - Security in prison
ਤਰਨਤਾਰਨ: ਹਮੇਸ਼ਾਂ ਸੁਰਖੀਆਂ ਵਿੱਚ ਰਹਿਣ ਵਾਲੀ ਸ੍ਰੀ ਗੋਇੰਦਵਾਲ ਸਾਹਿਬ ਦੀ ਕੇਂਦਰੀ ਜੇਲ੍ਹ (Central Jail) ਅੱਜ ਵੀ ਸੁਰਖੀਆਂ ਵਿੱਚ ਹੈ। ਜਿੱਥੇ ਕੈਦੀਆਂ ਤੋਂ ਮੋਬਾਈਲ ਫੋਨ ਲਗਾਤਾਰ ਮਿਲਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਅੱਜ ਵੀ ਇਸ ਜੇਲ੍ਹ ਅੰਦਰ ਤਲਾਸ਼ੀ ਅਭਿਆਨ (Search operation inside the jail) ਦੌਰਾਨ 12 ਮੋਬਾਈਲ ਫੋਨ, 11 ਸਿਮ ਕਾਰਡ, ਫੋਨ ਚਾਰਜਰ ਅਤੇ ਡਾਟਾ ਕੇਬਲਸ ਬਰਾਮਦ ਹੋਈਆਂ ਹਨ। ਜੋ ਕਿ ਜੇਲ੍ਹ ਪ੍ਰਸ਼ਾਸਨ ‘ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ। ਹਾਲਾਂਕਿ ਸਮੇਂ-ਸਮੇਂ ‘ਤੇ ਜੇਲ੍ਹ ਅਧਿਕਾਰੀਆਂ ਵੱਲੋਂ ਜੇਲ੍ਹ ਵਿੱਚ ਸੁਰੱਖਿਆ (Security in prison) ਸਖ਼ਤ ਹੋਣ ਦੀ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਰਹੇ ਹਨ, ਪਰ ਉਨ੍ਹਾਂ ਦਾਅਵਿਆਂ ਦੀ ਜ਼ਮੀਨੀ ਸਚਾਈ ਹੀ ਹੋਰ ਹੈ।