ਕੋਰੋਨਾ ਵਾਰੀਅਰਸ ਨੂੰ ਗਾਇਕ ਮਨਿੰਦਰ ਬੁੱਟਰ ਤੇ ਐੱਸਡੀਐੱਮ ਵੱਲੋਂ ਸਨਮਾਨਿਤ - coronavirus update up
ਲੁਧਿਆਣਾ: ਰਾਏਕੋਟ ਵਿਖੇ ਸਵਾ ਸਾਲ ਤੋਂ ਕੋਰੋਨਾ ਮਹਾਂਮਾਰੀ ਦੌਰਾਨ ਲੋਕਾਂ ਤੇ ਮਰੀਜ਼ਾਂ ਦੀ ਸੇਵਾ ਕਰ ਰਹੇ ਸਰਕਾਰੀ ਹਸਪਤਾਲ ਦੇ ਸਮੂਹ ਸਟਾਫ਼ ਅਤੇ ਸਿਹਤ ਕਰਮਚਾਰੀਆਂ ਦਾ ਐਸਡੀਐਸ ਰਾਏਕੋਟ ਡਾ. ਹਿਮਾਂਸ਼ੂ ਗੁਪਤਾ ਅਤੇ ਉੱਘੇ ਪੰਜਾਬੀ ਗਾਇਕ ਮਨਿੰਦਰ ਬੁੱਟਰ ਵੱਲੋਂ ਵਿਸ਼ੇਸ਼ ਸਨਮਾਨਿਤ ਕੀਤਾ ਨਾਲ ਹੀ ਹਪਸਤਾਲ 'ਚ ਮੌਜੂਦ ਮਰੀਜ਼ਾਂ ਤੇ ਲੋਕਾਂ ਨੇ ਸਿਹਤ ਕਰਮੀਆਂ ਦੀ ਤਾੜੀਆਂ ਮਾਰ ਕੇ ਹੌਸਲਾ ਅਫਜਾਈ ਵੀ ਕੀਤੀ। ਇਸ ਮੌਕੇ ਐਸ ਡੀ ਐਮ ਰਾਏਕੋਟ ਡਾ ਹਿਮਾਂਸ਼ੂ ਗੁਪਤਾ ਅਤੇ ਗਾਇਕ ਮਨਿੰਦਰ ਬੁੱਟਰ ਨੇ ਸਿਹਤ ਸੇਵਾਵਾਂ ਨਾਲ ਜੁੜੇ ਸਮੂਹ ਡਾਕਟਰਾਂ ਤੇ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕੋਰੋਨਾ ਮਹਾਮਾਰੀ ਦੌਰਾਨ ਜਿੱਥੇ ਮਰੀਜ਼ ਦੇ ਆਪਣੇ ਪਰਿਵਾਰਕ ਮੈਂਬਰ ਉਹਨਾਂ ਨੂੰ ਛੱਡ ਕੇ ਭੱਜ ਜਾਂਦੇ ਹਨ ਉੱਥੇ ਹੈਲਥ ਵਰਕਰ ਉਸ ਮਰੀਜ਼ ਦੀ ਦੇਖਭਾਲ ਕਰਦੇ ਹਨ ਅਤੇ ਸੇਵਾ ਕਰਦੇ ਹੋਏ ਉਸ ਦੀ ਜਾਨ ਬਚਾਉਣ ਲਈ ਤਨਦੇਹੀ ਨਾਲ ਕੰਮ ਕਰ ਕਰਦੇ ਹਨ। ਉਨ੍ਹਾਂ ਕਿਹਾ ਕਿ ਫੌਜ ਤੇ ਪੁਲਿਸ ਇਕ ਸਾਹਮਣੇ ਦਿਖਦੇ ਦੁਸ਼ਮਣ ਨਾਲ ਲੜਾਈ ਲੜ ਸਕਦੇ ਹਨ ਪਰੰਤੂ ਹੈਲਥ ਵਰਕਰ ਇੱਕ ਆਦਰਸ਼ ਦੁਸ਼ਮਣ ਦਾ ਮੁਕਾਬਲਾ ਕਰ ਰਹੇ ਹਨ ਅਤੇ ਪਿਛਲੇ ਸਵਾ ਸਾਲ ਤੋਂ ਲੋਕਾਂ ਦੀ ਸੇਵਾ ਵਿਚ ਲੱਗੇ ਹੋਏ ਹਨ।