1158 ਸਹਾਇਕ ਪ੍ਰੋਫ਼ੈਸਰਾਂ,ਲਾਇਬ੍ਰੇਰੀਅਨਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ - 1158 ਸਹਾਇਕ ਪ੍ਰੋਫ਼ੈਸਰਾਂ ਲਾਇਬ੍ਰੇਰੀਅਨਾਂ ਨੇ ਵਜਾਇਆ ਸੰਘਰਸ਼ ਦਾ ਬਿਗੁਲ
ਪਟਿਆਲਾ: ਜ਼ਿਲ੍ਹੇ ਦੇ ਖੰਡਾ ਚੌਕ ਵਿਖੇ 1158 ਅਸਿਸਟੈਂਟ ਪ੍ਰੋਫ਼ੈਸਰ ਅਤੇ ਲਾਇਬ੍ਰੇਰੀਅਨ ਫ਼ਰੰਟ ਪੰਜਾਬਵੱਲ੍ਹੋ ਜ਼ੋਨ ਪੱਧਰ 'ਤੇ ਲਗਾਤਾਰ ਚੱਲ ਰਹੇ ਪ੍ਰਦਰਸ਼ਨਾਂ ਦੀ ਲੜੀ ਨੂੰ ਅੱਗੇ ਵਧਾਉਂਦਿਆਂ ਸ਼ਹਿਰ ਦੇ ਤਰਕਸ਼ੀਲ ਭਵਨ ਵਿੱਚ ਮਾਲਵਾ–ਪੂਰਬੀ ਜ਼ੋਨ ਦੀ ਇਕੱਤਰਤਾ ਹੋਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਇੱਕਠ ਦੌਰਾਨ ਅਧਿਆਪਕਾਂ ਨੇ ਮਾਣਯੋਗ ਹਾਈਕੋਰਟ ਦੇ ਵਿਚਾਰ ਅਧੀਨ ਭਰਤੀ ਨੇਪਰੇ ਚੜ੍ਹਾਉਣ ਲਈ ਵਿਚਾਰ–ਚਰਚਾ ਕੀਤੀ ਅਤੇ ਫ਼ਰੰਟ ਦੀ ਭਵਿੱਖੀ ਰੂਪ-ਰੇਖਾ ਤੈਅ ਕੀਤੀ। ਇਸ ਦੌਰਾਨ ਅਧਿਆਪਕਾਂ ਨੇ ਆਪਣੀ ਮੰਗਾਂ ਬਾਰੇ ਦੱਸਦੇ ਹੋਏ ਕਿਹਾ ਕਿ ਜਿਨ੍ਹਾਂ ਉਮੀਦਵਾਰਾਂ ਦੀਆਂ ਲਿਸਟਾਂ ਅੱਗੇ ਬਕਾਇਆ ਹਨ ਉਨ੍ਹਾਂ ਦੀ ਲਿਸਟਾਂ ਜਾਰੀ ਕਰਵਾਉਣ ਸਬੰਧੀ ਪ੍ਰਦਰਸ਼ਨ ਕੀਤੇ ਜਾਣਗੇ।
TAGGED:
patiala latest news