ਮੁੜ ਸੁਰਖੀਆਂ ’ਚ ਬਠਿੰਡਾ ਦੀ ਕੇਂਦਰੀ ਜੇਲ੍ਹ, 11 ਮੋਬਾਇਲ ਫੋਨ ਬਰਾਮਦ - 11 mobile phones recovered from Bathinda Central Jail
ਬਠਿੰਡਾ: ਜ਼ਿਲ੍ਹੇ ਦੀ ਕੇਂਦਰੀ ਜੇਲ੍ਹ ’ਚ ਇੱਕ ਵਾਰ ਫਿਰ ਸੁਰਖੀਆ ’ਚ ਆ ਗਈ ਹੈ। ਦੱਸ ਦਈਏ ਕਿ ਕੇਂਦਰੀ ਜੇਲ੍ਹ ਚੋਂ ਤਲਾਸ਼ੀ ਦੌਰਾਨ 11 ਮੋਬਾਇਲ ਫੋਨ, ਹੈੱਡਫੋਨ, 4 ਬੈਟਰੀਆਂ ਅਤੇ 2 ਸਿਮ ਕਾਰਡ ਬਰਾਮਦ ਕੀਤੇ ਗਏ ਹਨ। ਜੇਲ੍ਹ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਪੁਲਿਸ ਨੇ ਦੱਸ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਇਨ੍ਹਾਂ ਮਾਮਲਿਆਂ ਦੇ ਚੱਲਦੇ ਹੀ ਬਠਿੰਡਾ ਦੀ ਕੇਂਦਰੀ ਜੇਲ੍ਹ ’ਚ ਸੀਆਰਪੀਐਫ ਦੀ ਤੈਨਾਤੀ ਕੀਤੀ ਗਈ ਸੀ ਇਸਦੇ ਬਾਵਜੁਦ ਵੀ ਇਸ ਤਰ੍ਹਾਂ ਦੇ ਮਾਮਲਾ ਸਾਹਮਣੇ ਆ ਰਹੇ ਹਨ। ਦੱਸਣਯੋਗ ਹੈ ਕਿ ਬਠਿੰਡਾ ਦੀ ਕੇਂਦਰੀ ਜੇਲ੍ਹ ਚ ਪੰਜਾਬ ਦੇ ਕਰੀਬ ਤਿੰਨ ਦਰਜਨ ਗੈਂਗਸਟਰ ਬੰਦ ਹਨ। ਹਾਲੀ ਤੱਕ ਜੇਲ੍ਹ ਚ ਮੋਬਾਇਲ ਫੋਨ ਪਹੁੰਚਾਉਣ ਵਾਲਿਆਂ ’ਤੇ ਕੋਈ ਸਖਤ ਐਕਸ਼ਨ ਨਹੀਂ ਲਿਆ ਗਿਆ ਹੈ।
Last Updated : Apr 13, 2022, 2:19 PM IST