7 ਗੱਡੀਆਂ ਸਮੇਤ ਗੱਡੀ ਚੋਰੀ ਕਰਨ ਵਾਲੇ ਗਿਰੋਹ ਦਾ 1 ਮੈਂਬਰ ਕਾਬੂ - 7 ਗੱਡੀਆਂ ਸਮੇਤ ਗੱਡੀ ਚੋਰੀ ਕਰਨ ਵਾਲੇ ਗਿਰੋਹ ਦਾ 1 ਮੈਂਬਰ ਕਾਬੂ
ਮੋਗਾ :ਐਸ.ਪੀ (ਆਈ) ਜਦੋ ਸ:ਥ ਚਰਨਜੀਤ ਸਿੰਘ ਸੀ.ਆਈ.ਏ ਸਟਾਫ ਮੋਗਾ ਨੂੰ ਮੁਖਬਰ ਖਾਸ ਵੱਲੋਂ ਇਤਲਾਹ ਮਿਲੀ ਕਿ 1. ਪ੍ਰਕਾਸ਼ ਸਿੰਘ ਉਰਫ ਨਿੰਮਾ ਪੁੱਤਰ ਬਲਵੀਰ ਸਿੰਘ ਵਾਸੀ ਸਰਹਾਲੀ (ਤਰਨਤਾਰਨ) 2. ਧਰਮਿੰਦਰ ਸਿੰਘ ਉਰਫ ਗੋਰਾ ਪੁੱਤਰ ਗੁਰਭੇਜ ਸਿੰਘ ਵਾਸੀ ਵਾੜਾ ਟੈਲੀਅਨ ਐਲਗੋ ਕੋਠੀ ਵਲਟੋਹਾ (ਤਰਨਤਾਰਨ) ਵੱਖ ਵੱਖ ਸਟੇਟਾਂ ਵਿੱਚੋ ਗੱਡੀਆਂ ਚੋਰੀ ਕਰਕੇ ਵੇਚਣ ਦੇ ਆਦੀ ਹਨ, ਜੇਕਰ ਨਾਕਾਬੰਦੀ ਕੀਤੀ ਜਾਵੇ ਤਾਂ ਦੋਸ਼ੀ ਚੋਰੀ ਦੀ ਗੱਡੀ ਸਮੇਤ ਕਾਬੂ ਆ ਸਕਦਾ ਹੈ। ਜਿਸਤੇ ਸੀ.ਆਈ.ਏ ਸਟਾਫ ਮੋਗਾ ਵੱਲੋਂ ਸਮੇਤ ਪੁਲਿਸ ਪਾਰਟੀ ਮੁਖਬਰ ਖਾਸ ਵੱਲੋਂ ਦੱਸੀ ਹੋਈ ਜਗ੍ਹਾ ਪਰ ਨਾਕਾਬੰਦੀ ਕਰਕੇ ਪ੍ਰਕਾਸ਼ ਸਿੰਘ ਉਰਫ ਨਿੰਮਾ ਨੂੰ ਚੋਰੀ ਦੀ ਇਨੋਵਾ ਗੱਡੀ ਨੰਬਰੀ PB 29 R 5467 ਸਮੇਤ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਪਾਸੋਂ ਕੀਤੀ ਪੁੱਛਗਿਛ ਤੇ ਉਸਦੀ ਨਿਸ਼ਾਨਦੇਹੀ 'ਤੇ ਹੋਰ ਗੱਡੀਆ ਬਰਾਮਦ ਕੀਤੀਆਂ ਗਈਆ ਹਨ।