ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਹੋਈ ਟੱਕਰ, 3 ਦੀ ਮੌਤ 1 ਜ਼ਖਮੀ - pathankot latest news
ਪਠਾਨਕੋਟ: ਸ਼ਹਿਰ ਦੇ ਮਾਧੋਪੁਰ ਡਿਫੇਂਸ ਰੋਡ ’ਤੇ ਉਸ ਸਮੇਂ ਭਿਆਨਕ ਹਾਦਸਾ ਵਾਪਰਿਆ ਜਦੋ ਇੱਕ ਮੋਟਰਸਾਈਕਲ ਨੂੰ ਟਰੈਕਟਰ ਟਰਾਲੀ ਨੇ ਭਿਆਨਕ ਟੱਕਰ ਮਾਰ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਮੋਟਰਸਾਈਕਲ ’ਤੇ ਚਾਰ ਲੋਕ ਸਵਾਰ ਸੀ ਜਿਨ੍ਹਾਂ ਚੋਂ ਤਿੰਨ ਲੋਕਾਂ ਦੀ ਹਾਦਸੇ ਤੋਂ ਬਾਅਦ ਮੌਕੇ ਤੇ ਹੀ ਮੌਤ ਹੋ ਗਈ ਸੀ ਜਦਕਿ ਇੱਕ ਜ਼ਖਮੀ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ 4 ਲੋਕ ਹਸਪਤਾਲ ਚ ਆਏ ਸੀ ਜਿਨ੍ਹਾਂ ਚੋਂ ਤਿੰਨ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਮਹਿਲਾ ਜ਼ਖਮੀ ਹੈ ਜਿਸਦੀ ਹਾਲਤ ਖਤਰੇ ਤੋਂ ਬਾਹਰ ਹੈ।
Last Updated : Feb 3, 2023, 8:22 PM IST