ਗਲਤ ਕਾਗਜ਼ ਤਿਆਰ ਕਰ ਰਜਿਸਟਰੀ ਕਰਵਾਉਣ ਦਾ ਮਾਮਲਾ, ਗਿਰੋਹ ਦੇ ਦੋ ਔਰਤਾਂ ਸਣੇ ਤਿੰਨ ਕਾਬੂ - ਗਿਰੋਹ ਦੇ ਦੋ ਔਰਤਾਂ ਸਣੇ ਤਿੰਨ ਕਾਬੂ
ਸ੍ਰੀ ਮੁਕਤਸਰ ਸਾਹਿਬ: ਗਲਤ ਕਾਗ਼ਜ਼ ਤਿਆਰ ਕਰਕੇ ਜ਼ਮੀਨ ਦੀ ਰਜਿਸਟਰੀ ਕਰਾਉਣ ਜਾ ਰਹੇ ਇਕ ਗਿਰੋਹ ਦੇ ਦੋ ਔਰਤਾਂ ਸਮੇਤ ਤਿੰਨ ਮੈਂਬਰਾਂ ਨੂੰ ਥਾਣਾ ਬਰੀਵਾਲਾ ਦੀ ਪੁਲਿਸ ਨੇ ਕਾਬੂ ਕਰਨ ’ਚ ਸਫਲਤਾ ਹਾਸਿਲ ਕੀਤੀ ਹੈ। ਜਦਕਿ ਇਸ ਗਿਰੋਹ ਦੇ ਚਾਰ ਹੋਰ ਵਿਅਕਤੀ ਅਜੇ ਫ਼ਰਾਰ ਹਨ। ਮਾਮਲੇ ਸਬੰਧੀ ਐਸਐਚਓ ਰਵਿੰਦਰ ਕੌਰ ਨੇ ਦੱਸਿਆ ਬਲਰਾਜ ਸਿੰਘ ਜੱਜ ਸਿੰਘ ’ਤੇ ਪਹਿਲਾਂ ਵੀ ਧੋਖਾਧੜੀ ਦੇ ਮਾਮਲੇ ਦਰਜ ਹਨ ਅਤੇ ਪੁਲਿਸ ਬਾਕੀ ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਛਾਪੇ ਮਾਰੀ ਕਰ ਰਹੀ ਹੈ। ਇਨ੍ਹਾਂ ’ਤੇ ਧੋਖਾਧੜੀ ਸਮੇਤ ਹੋਰ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਅਤੇ ਔਰਤਾਂ ਸਮੇਤ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
Last Updated : Feb 3, 2023, 8:21 PM IST