ਸੂਏ ਕਿਨਾਰੇ ਦੱਬਿਆ ਹਜ਼ਾਰਾਂ ਲੀਟਰ ਲਾਹਣ ਬਰਾਮਦ - ਕਿੰਗ ਫਿਸ਼ਰ ਰਿਜ਼ੌਰਟ ਦੀ ਬੈਕਸਾਈਡ
ਬਠਿੰਡਾ:ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਕਾਰਵਾਈ ਦੌਰਾਨ ਮਲੋਟ ਰੋਡ ਉਪਰ ਬਣੇ ਕਿੰਗ ਫਿਸ਼ਰ ਰਿਜ਼ੌਰਟ ਦੀ ਬੈਕਸਾਈਡ ਚੱਲ ਰਹੇ ਸੂਏ ਦੇ ਨਾਲ ਦੱਬੀ ਹੋਈ ਹਜ਼ਾਰਾਂ ਲੀਟਰ ਲਾਹਣ ਬਰਾਮਦ ਹੋਈ ਹੈ। ਜਾਣਕਾਰੀ ਦਿੰਦੇ ਹੋਏ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਸੂਏ ਦੇ ਨਾਲ ਨਾਲ ਵੱਡੀ ਗਿਣਤੀ ਵਿਚ ਲਾਹਣ ਦੇ ਡਰੰਮ ਦੱਬੇ ਗਏ ਹਨ। ਇਸ ਸਬੰਧੀ ਉਨ੍ਹਾਂ ਵੱਲੋਂ ਸਵੇਰ ਤੋਂ ਸਰਚ ਅਭਿਆਨ ਚਲਾਇਆ ਗਿਆ ਸੀ ਅਤੇ ਇਸ ਦੌਰਾਨ ਹੀ ਕਰੀਬ ਦੋ ਹਜ਼ਾਰ ਲਿਟਰ ਲਾਹਣ ਸੂਏ ਦੇ ਕਿਨਾਰੇ ਦੱਬਿਆ ਮਿਲਿਆ ਹੈ।ਉਨ੍ਹਾਂ ਕਿਹਾ ਕਿ ਫਿਲਹਾਲ ਮੌਕੇ 'ਤੇ ਪੁਲਿਸ ਅਧਿਕਾਰੀ ਪਹੁੰਚੇ ਹੋਏ ਹਨ।
Last Updated : Feb 3, 2023, 8:18 PM IST