ਮ੍ਰਿਤਕ ਪਤੀ ਦੇ ਹੱਥਾਂ 'ਚੋਂ ਪਿੰਡ ਦੀ ਮਿੱਟੀ ਲੈ ਜਦ ਮਾਂ ਨੇ ਬੇਟਿਆਂ ਦੇ ਮੱਥੇ 'ਤੇ ਲਾਈ ਤਾਂ ਰੋ ਪਈਆਂ ਹਜ਼ਾਰਾਂ ਅੱਖਾਂ - ਸੰਦੀਪ ਨੰਗਲ ਅੰਬੀਆਂ
ਜਲੰਧਰ:ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਦਾ ਅੱਜ ਉਸ ਦੇ ਪਿੰਡ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕਾਂ ਨੇ ਇਸ ਅੰਤਿਮ ਸੰਸਕਾਰ ਵਿੱਚ ਹਿੱਸਾ ਲਿਆ। ਸੰਦੀਪ ਨੰਗਲ ਅੰਬੀਆਂ ਦੇ ਤੂੰ ਜੁੜਵਾ ਬੇਟੇ ਜਿਨ੍ਹਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਕਿ ਉਨ੍ਹਾਂ ਦੇ ਪਿਤਾ ਅੱਜ ਉਨ੍ਹਾਂ ਨੂੰ ਸਦੀਵੀ ਵਿਛੋੜਾ ਦੇ ਕੇ ਐਸੀ ਜਗ੍ਹਾ ਜਾ ਰਹੇ ਹਨ। ਜਿੱਥੋਂ ਉਨ੍ਹਾਂ ਨੇ ਕਦੀ ਵਾਪਸ ਨਹੀਂ ਆਉਣਾ। ਇਸੇ ਵਿੱਚ ਸਭ ਤੋਂ ਵੱਧ ਨੰਗਲ ਅੰਬੀਆ ਪਿੰਡ ਦੀ ਜ਼ਮੀਨ ਦੀ ਮਿੱਟੀ ਨਾਲ ਇਸ ਪਰਿਵਾਰ ਦਾ ਪਿਆਰ ਉਦੋਂ ਦੇਖਣ ਨੂੰ ਮਿਲਿਆ ਜਦ ਸੰਦੀਪ ਨੰਗਲ ਅੰਬੀਆਂ ਦੀ ਪਤਨੀ ਨੇ ਆਪਣੇ ਪਤੀ ਦੇ ਹੱਥਾਂ ਵਿੱਚ ਪਿੰਡ ਦੀ ਗਰਾਊਂਡ ਦੀ ਮਿੱਟੀ ਲੈ ਕੇ ਆਪਣੇ ਛੋਟੇ ਛੋਟੇ ਬੱਚਿਆਂ ਦੇ ਮੱਥੇ ਤੇ ਲਗਾਈ।
Last Updated : Feb 3, 2023, 8:20 PM IST
TAGGED:
ਸੰਦੀਪ ਨੰਗਲ ਅੰਬੀਆਂ