ਪੰਜਾਬ

punjab

ETV Bharat / videos

ਲੁਟੇਰਿਆ ਨੇ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਦੀ ਕੀਤੀ ਭੰਨਤੋੜ, ਘਟਨਾ ਸੀਸੀਟੀਵੀ ’ਚ ਕੈਦ - Thieves vandalise Punjab and Sind Bank atm

By

Published : Mar 28, 2022, 4:17 PM IST

Updated : Feb 3, 2023, 8:21 PM IST

ਹੁਸ਼ਿਆਰਪੁਰ: ਗੜ੍ਹਸ਼ੰਕਰ ਦੇ ਪਿੰਡ ਅੱਡਾ ਸਤਨੌਰ ਵਿੱਖੇ ਪੰਜਾਬ ਐਂਡ ਸਿੰਧ ਬੈਂਕ ਦੇ ਏਟੀਐਮ ਚ ਭੰਨਤੋੜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਬੈਂਕ ਦੇ ਏਟੀਐਮ ਦੀ ਭੰਨਤੋੜ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਜਿਸਦੇ ਵਿੱਚ 2 ਨਕਾਬਪੋਸ਼ ਮੂੰਹ ਢੱਕੇ ਮਸ਼ੀਨ ਦੀ ਭੰਨਤੋੜ ਕਰ ਰਹੇ ਹਨ।ਪੰਜਾਬ ਐਂਡ ਸਿੰਧ ਬੈਂਕ ਦੇ ਮੈਨੇਜਰ ਮਨਜੀਤ ਸਿੰਘ ਨੇ ਦੱਸਿਆ ਕਿ ਜਦੋ ਬੈਂਕ ਦੇ ਕਰਮਚਾਰੀ ਨੇ ਸਵੇਰੇ ਬੈਂਕ ਖੋਲ੍ਹਣ ਪਹੁੰਚਿਆਂ ਤਾਂ ਦੇਖਿਆ ਕਿ ਬੈਂਕ ਦਾ ਸ਼ਟਰ ਟੁੱਟਿਆ ਹੋਇਆ ਸੀ ਅਤੇ ਅੰਦਰੋਂ ਏਟੀਐਮ ਮਸ਼ੀਨ ਦੀ ਭੰਨਤੋੜ ਕੀਤੀ ਹੋਈ ਸੀ। ਤਾਂ ਉਹ ਮੌਕੇ ’ਤੇ ਪਹੁੰਚੇ ਅਤੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਉੱਥੇ ਹੀ ਮਾਮਲੇ ਸਬੰਧੀ ਗੜ੍ਹਸ਼ੰਕਰ ਦੇ ਐਸਐਚਓ ਰਾਜੀਵ ਕੁਮਾਰ ਆਪਣੀ ਪੁਲਿਸ ਪਾਰਟੀ ਨੂੰ ਨਾਲ ਲੈਕੇ ਮੌਕੇ ’ਤੇ ਪਹੁੰਤੇ ਅਤੇ ਬੈਂਕ ਦੇ ਪ੍ਰਬੰਧਕਾਂ ਵਲੋਂ ਦਿੱਤੇ ਗਏ ਬਿਆਨਾਂ ਦੇ ਆਧਾਰ ’ਤੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਸੀਸੀਟੀਵੀ ਫੂਟੇਜ ਖੰਗਾਲੀ ਜਾ ਰਹੀ ਹੈ।
Last Updated : Feb 3, 2023, 8:21 PM IST

ABOUT THE AUTHOR

...view details