ਆਪ ਸਰਕਾਰ ਦਾ ਦਿਖਣ ਲੱਗਿਆ ਅਸਰ, ਦਫਤਰਾਂ ਵਿੱਚ ਪਹਿਲਾਂ ਹੀ ਬਦਲੀਆਂ ਤਸਵੀਰਾਂ - ਸਿਵਲ ਹਸਪਤਾਲ ਅਤੇ ਪੁਲਿਸ ਚੌਕੀ 'ਚ ਡਾ.ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ
ਬੰਠਿਡਾ: ਪੰਜਾਬ 'ਚ ਸੱਤਾ ਪਰਿਵਰਤਨ ਹੋਣ ਤੋਂ ਬਾਅਦ ਹੁਣ ਇਸ ਦਾ ਅਸਰ ਸਰਕਾਰੀ ਦਫ਼ਤਰਾਂ ਵਿੱਚ ਵੀ ਨਜ਼ਰ ਆਉਣ ਲੱਗਿਆ ਹੈ। ਪਹਿਲਾਂ ਜਿੱਥੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਤਸਵੀਰ ਲਗਾਈ ਜਾਂਦੀ ਸੀ। ਉਥੇ ਹੁਣ ਬਠਿੰਡਾ ਦੇ ਸਿਵਲ ਹਸਪਤਾਲ ਅਤੇ ਪੁਲਿਸ ਚੌਕੀ 'ਚ ਡਾ.ਭੀਮ ਰਾਓ ਅੰਬੇਦਕਰ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ। ਇਸ ਸੰਬੰਧੀ ਬੋਲਦਿਆਂ ਡਾ.ਗੁਰਜੀਵਨ ਸਿੰਘ ਨੇ ਕਿਹਾ ਕਿ ਇਹ ਸਾਡਾ ਸਰਮਾਇਆ ਹਨ। ਇਨ੍ਹਾਂ ਦੇ ਸਿਰ ਤੇ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।
Last Updated : Feb 3, 2023, 8:19 PM IST
TAGGED:
ਆਪ ਸਰਕਾਰ ਦਾ ਦਿਖਣ ਲੱਗਿਆ ਅਸਰ